ਹੈਦਰਾਬਾਦ: iQOO ਆਪਣਾ ਨਵਾਂ ਸਮਾਰਟਫੋਨ iQOO 12 ਨੂੰ 12 ਦਸੰਬਰ ਦੇ ਦਿਨ ਲਾਂਚ ਕਰੇਗਾ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਨੂੰ ਲੈ ਕੇ ਗ੍ਰਾਹਕਾਂ 'ਚ ਕਾਫ਼ੀ ਕ੍ਰੇਜ਼ ਦੇਖਿਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਿ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਇਸ ਫੋਨ ਦੀ ਖਰੀਦਦਾਰੀ ਕਰਨ ਲਈ Priority Pass ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਸੀ। ਇਹ Priority Pass ਸਿਰਫ਼ 9 ਘੰਟੇ 'ਚ ਹੀ ਸਾਰੇ ਵਿਕ ਗਏ ਹਨ।
iQOO 12 ਸਮਾਰਟਫੋਨ ਦੀ ਕੀਮਤ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਭਾਰਤ 'ਚ ਇਸ ਸਮਾਰਟਫੋਨ ਨੂੰ 53 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਬੈਂਕ ਆਫ਼ਰਸ ਦੇ ਨਾਲ ਫੋਨ ਨੂੰ ਹੋਰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਸਕਦਾ ਹੈ।
iQOO 12 ਸਮਾਰਟਫੋਨ ਨੂੰ ਲੈ ਕੇ ਗ੍ਰਾਹਕਾਂ 'ਚ ਕ੍ਰੇਜ਼: ਹਾਲ ਹੀ ਵਿੱਚ ਕੰਪਨੀ ਨੇ ਆਪਣੇ ਯੂਜ਼ਰਸ ਨੂੰ Priority Pass ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਸੀ। ਇਸ Priority Pass ਦੇ ਨਾਲ ਯੂਜ਼ਰਸ ਨੂੰ ਫੋਨ ਦੀ ਖਰੀਦਦਾਰੀ ਸਭ ਤੋਂ ਪਹਿਲਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। Priority Pass ਦੇ ਨਾਲ ਯੂਜ਼ਰਸ iQOO 12 ਸਮਾਰਟਫੋਨ ਨੂੰ ਸੇਲ ਡੇਟ ਤੋਂ ਪਹਿਲਾ ਹੀ ਖਰੀਦ ਸਕਦੇ ਹਨ।