ਹੈਦਰਾਬਾਦ: ਆਪਣੇ ਯੂਜ਼ਰਸ ਨੂੰ ਘੁਟਾਲਿਆਂ ਤੋਂ ਬਚਾਉਣ ਲਈ ਗੂਗਲ ਨੇ ਨਵਾਂ ਫੀਚਰ ਲਿਆਂਦਾ ਹੈ। ਇਹ ਨਵਾਂ ਫ਼ੀਚਰ ਈਮੇਲ ਭੇਜਣ ਵਾਲਿਆਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਮੈਸੇਜ ਆਈਡੈਂਟੀਫਿਕੇਸ਼ਨ (BIMI) ਤਕਨਾਲੋਜੀ ਲਈ ਬ੍ਰਾਂਡ ਇੰਡੀਕੇਟਰ ਦੀ ਵਰਤੋਂ ਕਰਦਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਹੁਣ ਫਰਜ਼ੀ ਅਤੇ ਸੱਚੀ ਈਮੇਲ ਦੀ ਪਛਾਣ ਕਰ ਸਕਣਗੇ। ਜਦੋਂ ਤੁਸੀਂ ਕਿਸੇ ਵੈਰੀਫ਼ਾਇਡ ਅਕਾਊਟ ਤੋਂ ਇੱਕ ਈਮੇਲ ਪ੍ਰਾਪਤ ਕਰਦੇ ਹੋ ਤਾਂ ਤੁਹਾਡੇ ਇਨਬਾਕਸ ਵਿੱਚ ਕੰਪਨੀ ਦੇ ਨਾਮ ਦੇ ਅੱਗੇ ਬਲੂ ਟਿੱਕ ਦਿਖਾਈ ਦੇਵੇਗਾ। ਇਹ ਫ਼ੀਚਰ ਟਵਿੱਟਰ ਬਲੂ ਟਿੱਕ ਸੇਵਾ ਨਾਲ ਬਹੁਤ ਮਿਲਦਾ ਜੁਲਦਾ ਹੈ। ਜਿਸ ਤਰੀਕੇ ਨਾਲ ਬਲੂ ਟਿੱਕ ਵਾਲੇ ਅਕਾਊਟ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਜੀਮੇਲ ਅਕਾਊਂਟ ਲਈ ਵੀ ਬਲੂ ਟਿੱਕ ਉਪਲਬਧ ਹੋਵੇਗਾ।
ਈਮੇਲ ਯੂਜ਼ਰਸ ਨੂੰ ਘੁਟਾਲਿਆ ਤੋਂ ਬਚਾਉਣ ਲਈ ਗੂਗਲ ਪੇਸ਼ ਕਰ ਰਿਹਾ ਇਹ ਫ਼ੀਚਰ: ਗੂਗਲ ਨੇ ਸਾਲ 2021 ਵਿੱਚ ਜੀਮੇਲ ਵਿੱਚ BIMI ਨੂੰ ਪੇਸ਼ ਕੀਤਾ ਸੀ। ਇਸਨੇ ਪ੍ਰਸਿੱਧ ਅਤੇ ਵੱਡੇ ਬ੍ਰਾਂਡਾਂ ਨੂੰ ਉਹਨਾਂ ਦੀਆਂ ਈਮੇਲਾਂ ਵਿੱਚ ਵੈਰੀਫ਼ਾਇਡ ਲੋਗੋ ਜੋੜਨ ਦੀ ਆਗਿਆ ਦਿੱਤੀ ਸੀ। ਹੁਣ ਅਸਲ ਬ੍ਰਾਂਡ ਦੀ ਪਛਾਣ ਕਰਨ 'ਚ ਬਲੂ ਟਿੱਕ ਵੀ ਅਹਿਮ ਭੂਮਿਕਾ ਨਿਭਾਏਗਾ। ਅੱਜਕੱਲ੍ਹ ਬਹੁਤ ਸਾਰੇ ਲੋਕ ਈਮੇਲ ਰਾਹੀਂ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਗੂਗਲ ਆਪਣੇ ਯੂਜ਼ਰਸ ਨੂੰ ਈਮੇਲ ਘੁਟਾਲੇ ਤੋਂ ਬਚਾਉਣ ਲਈ ਇਸ ਫ਼ੀਚਰ ਨੂੰ ਰੋਲ ਆਊਟ ਕਰ ਰਿਹਾ ਹੈ। ਗੂਗਲ ਨੇ ਜੀਮੇਲ ਲਈ ਵਾਧੂ ਅਪਡੇਟਾਂ ਦੇ ਨਾਲ ਯੂਜ਼ਰਸ ਸੁਰੱਖਿਆ ਅਤੇ ਅਨੁਭਵ ਨੂੰ ਤਰਜੀਹ ਦੇਣ ਦੀ ਯੋਜਨਾ ਬਣਾਈ ਹੈ। ਬਿਹਤਰ ਸਪੈਮ ਫਿਲਟਰਿੰਗ, ਬਿਹਤਰ ਗੋਪਨੀਯਤਾ ਵਿਸ਼ੇਸ਼ਤਾਵਾਂ ਅਤੇ ਹੋਰ Google ਸੇਵਾਵਾਂ ਦੇ ਨਾਲ ਏਕੀਕਰਣ ਨੂੰ ਸ਼ਾਮਲ ਕਰਨ ਲਈ BIMI ਪ੍ਰੋਗਰਾਮ ਦਾ ਵਿਸਤਾਰ ਕੀਤੇ ਜਾਣ ਦੀ ਉਮੀਦ ਹੈ।