ਪੰਜਾਬ

punjab

ETV Bharat / science-and-technology

WhatsApp ਚੈਨਲ 'ਚ ਆ ਰਿਹਾ ਨਵਾਂ ਫੀਚਰ, ਹੁਣ ਫਾਲੋਅਰਜ਼ ਦਾ ਫੀਡਬੈਕ ਲੈਣਾ ਹੋਵੇਗਾ ਆਸਾਨ - ਵਟਸਐਪ ਚੈਨਲ ਚ ਪੋਲਸ ਦਾ ਇਸਤੇਮਾਲ

WhatsApp latest News: ਵਟਸਐਪ 'ਚ ਹਾਲ ਹੀ ਵਿੱਚ ਚੈਨਲ ਦੀ ਸੁਵਿਧਾ ਪੇਸ਼ ਕੀਤੀ ਗਈ ਸੀ। ਹੁਣ ਵਟਸਐਪ ਚੈਨਲ 'ਚ ਕਈ ਨਵੇਂ ਫੀਚਰਸ ਲਿਆਂਦੇ ਜਾ ਰਹੇ ਹਨ। ਹੁਣ ਵਟਸਐਪ ਚੈਨਲ 'ਤੇ ਇੱਕ ਨਵੇਂ ਫੀਚਰ ਪੋਲਸ ਦੀ ਸੁਵਿਧਾ ਮਿਲਣ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਕ੍ਰਿਏਟਰਸ ਕਿਸੇ ਵੀ ਸਵਾਲ 'ਤੇ ਆਪਣੇ ਯੂਜ਼ਰਸ ਦੀ ਰਾਏ ਲੈ ਸਕਣਗੇ।

WhatsApp latest News
WhatsApp latest News

By ETV Bharat Punjabi Team

Published : Nov 6, 2023, 9:34 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਚੈਨਲ 'ਚ ਨਵਾਂ ਫੀਚਰ ਲਿਆਉਣ 'ਤੇ ਕੰਮ ਕਰ ਰਿਹਾ ਹੈ। ਜਲਦ ਹੀ ਵਟਸਐਪ ਚੈਨਲ 'ਤੇ ਇੱਕ ਨਵੇਂ ਫੀਚਰ ਪੋਲਸ ਦੀ ਸੁਵਿਧਾ ਮਿਲਣ ਜਾ ਰਹੀ ਹੈ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਵਟਸਐਪ ਪੋਲਸ: ਵਟਸਐਪ ਚੈਨਲ 'ਚ ਮਿਲਣ ਵਾਲੇ ਪੋਲਸ ਫੀਚਰ ਬਾਰੇ ਜਾਣਕਾਰੀ Wabetainfo ਨੇ ਦਿੱਤੀ ਹੈ। Wabetainfo ਦੀ ਨਵੀਂ ਰਿਪੋਰਟ ਅਨੁਸਾਰ, ਵਟਸਐਪ ਦੇ ਐਂਡਰਾਈਡ ਯੂਜ਼ਰਸ ਲਈ ਨਵਾਂ ਫੀਚਰ ਲਿਆਂਦਾ ਜਾ ਰਿਹਾ ਹੈ। Wabetainfo ਨੇ ਆਪਣੀ ਰਿਪੋਰਟ 'ਚ ਇਸ ਨਵੇਂ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।

ਕੀ ਹੈ ਵਟਸਐਪ ਪੋਲਸ?:ਵਟਸਐਪ 'ਤੇ ਗਰੁੱਪ ਅਤੇ ਵਿਅਕਤੀਗਤ ਚੈਟ ਲਈ ਪੋਲਸ ਦੀ ਸੁਵਿਧਾ ਪਹਿਲਾ ਤੋਂ ਹੀ ਮਿਲਦੀ ਹੈ। ਹੁਣ ਵਟਸਐਪ ਚੈਨਲ 'ਚ ਵੀ ਜਲਦ ਹੀ ਪੋਲਸ ਦੀ ਸੁਵਿਧਾ ਮਿਲੇਗੀ। ਪੋਲਸ ਰਾਹੀ ਕ੍ਰਿਏਟਰਸ ਆਪਣੇ ਅਲੱਗ-ਅਲੱਗ ਸਵਾਲਾਂ 'ਤੇ ਲੋਕਾਂ ਦੀ ਰਾਏ ਅਤੇ ਵੋਟ ਲੈ ਸਕਦੇ ਹਨ। ਇਸ ਫੀਚਰਸ ਦੀ ਮਦਦ ਨਾਲ ਯੂਜ਼ਰਸ ਨੂੰ ਸਵਾਲ ਤਿਆਰ ਕਰਨ ਅਤੇ ਜਵਾਬਾਂ ਨੂੰ A,B,C,D ਆਪਸ਼ਨਾਂ ਦੇ ਨਾਲ ਕ੍ਰਿਏਟ ਕਰਨ ਦੀ ਸੁਵਿਧਾ ਮਿਲਦੀ ਹੈ।

ਵਟਸਐਪ ਚੈਨਲ 'ਚ ਪੋਲਸ ਦਾ ਇਸ ਤਰ੍ਹਾਂ ਕਰੋ ਇਸਤੇਮਾਲ: ਵਟਸਐਪ ਚੈਨਲ 'ਚ ਪੋਲਸ ਕ੍ਰਿਏਟ ਕਰਨ ਲਈ ਤੁਸੀਂ ਪਹਿਲਾ ਪਲੇ ਸਟੋਰ ਨੂੰ ਅਪਡੇਟ ਕਰ ਲਓ। ਤੁਸੀਂ ਵਟਸਐਪ ਦੇ ਐਂਡਰਾਈਡ ਬੀਟਾ ਯੂਜ਼ਰਸ ਅਪਡੇਟ ਵਰਜ਼ਨ 2.23.24.12 ਨੂੰ ਇੰਸਟਾਲ ਕਰ ਸਕਦੇ ਹਨ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਵੀ ਆਉਣ ਵਾਲੇ ਸਮੇਂ 'ਚ ਇਹ ਫੀਚਰ ਪੇਸ਼ ਕੀਤਾ ਜਾ ਸਕਦਾ ਹੈ।

:

ABOUT THE AUTHOR

...view details