ਹੈਦਰਾਬਾਦ: ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਤਰ੍ਹਾਂ ਟੈਲੀਗ੍ਰਾਮ ਦਾ ਵੀ ਕਈ ਯੂਜ਼ਰਸ ਇਸਤੇਮਾਲ ਕਰਦੇ ਹਨ। ਇਸ ਲਈ ਕੰਪਨੀ ਟੈਲੀਗ੍ਰਾਮ 'ਚ ਵੀ ਕਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਟੈਲੀਗ੍ਰਾਮ 'ਚ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਟੈਲੀਗ੍ਰਾਮ ਦੇ ਦੁਨੀਆਭਰ 'ਚ 800 ਮਿਲੀਅਨ ਚੋਂ ਜ਼ਿਆਦਾ ਐਕਟਿਵ ਯੂਜ਼ਰਸ ਹਨ। ਇਸ ਐਪ 'ਚ ਨਵੇਂ ਫੀਚਰਸ ਆਉਣ ਤੋਂ ਬਾਅਦ ਯੂਜ਼ਰਸ ਦਾ ਮੈਸੇਜਿੰਗ ਅਨੁਭਵ ਪਹਿਲਾ ਤੋਂ ਬਿਹਤਰ ਹੋਣ ਵਾਲਾ ਹੈ।
ਟੈਲੀਗ੍ਰਾਮ ਨੇ ਪੇਸ਼ ਕੀਤੇ ਕਈ ਨਵੇਂ ਫੀਚਰਸ:
ਸਟੋਰੀ ਨੂੰ ਕਰ ਸਕੋਗੇ ਰੀਪੋਸਟ: ਕੰਪਨੀ ਨੇ ਟੈਲੀਗ੍ਰਾਮ ਯੂਜ਼ਰਸ ਲਈ ਸਟੋਰੀ ਨੂੰ ਰੀਪੋਸਟ ਕਰਨ ਦਾ ਆਪਸ਼ਨ ਪੇਸ਼ ਕੀਤਾ ਹੈ। ਇਸਦੀ ਮਦਦ ਨਾਲ ਯੂਜ਼ਰਸ ਸਟੋਰੀ ਨੂੰ ਰੀਸ਼ੇਅਰ ਕਰ ਸਕਣਗੇ। ਹਾਲਾਂਕਿ, ਤੁਸੀਂ ਸਿਰਫ਼ ਉਨ੍ਹਾਂ ਸਟੋਰੀਆਂ ਨੂੰ ਸ਼ੇਅਰ ਕਰ ਸਕੋਗੇ, ਜੋ ਪਬਲਿਕ ਹੋਣਗੀਆਂ।
ਸਟੋਰੀ ਦੇ ਨਾਲ ਐਡ ਕਰ ਸਕੋਗੇ ਵੀਡੀਓ ਮੈਸੇਜ: ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਹੁਣ ਯੂਜ਼ਰਸ ਸਟੋਰੀ ਪੋਸਟ ਕਰਦੇ ਸਮੇਂ ਇਸ 'ਚ ਵੀਡੀਓ ਮੈਸੇਜ ਵੀ ਜੋੜ ਸਕਦੇ ਹਨ। ਵੀਡੀਓ ਨੂੰ ਰਿਕੋਰਡ ਕਰਨ ਲਈ ਤੁਹਾਨੂੰ ਕੈਮਰੇ ਦੇ ਬਟਨ ਨੂੰ ਪ੍ਰੈੱਸ ਕਰਨਾ ਹੈ ਅਤੇ ਤੁਸੀਂ ਇਸ ਵੀਡੀਓ ਨੂੰ ਸਟੋਰੀ 'ਚ ਕਿਸੇ ਵੀ ਜਗ੍ਹਾਂ 'ਤੇ ਜੋੜ ਸਕਦੇ ਹੋ। ਇਸ ਤੋਂ ਇਲਾਵਾ, ਪ੍ਰੋਫਾਈਲ ਕਲਰ ਅਤੇ ਚੈਟ Wallpaper ਵੀ ਤੁਸੀਂ ਬਦਲ ਸਕਦੇ ਹੋ।
Voice to text ਫੀਚਰ:ਕੰਪਨੀ ਨੇ ਪ੍ਰੀਮੀਅਮ ਯੂਜ਼ਰਸ ਲਈ Voice to text ਫੀਚਰ ਪੇਸ਼ ਕੀਤਾ ਸੀ, ਹੁਣ ਇਹ ਫੀਚਰ ਫ੍ਰੀ ਯੂਜ਼ਰਸ ਲਈ ਵੀ ਉਪਲਬਧ ਹੋ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਲੰਬੇ ਵਾਈਸ ਨੋਟ ਨੂੰ ਟੈਕਸਟ ਦੇ ਰੂਪ 'ਚ ਪੜ੍ਹ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਿਰਫ਼ 2 ਵਾਈਸ ਨੋਟ ਨੂੰ ਇੱਕ ਹਫ਼ਤੇ 'ਚ ਟੈਕਸਟ ਦੇ ਰੂਪ 'ਚ ਪੜ੍ਹ ਸਕੋਗੇ। ਇਸ ਫੀਚਰ ਦਾ ਫਾਇਦਾ ਸਾਰੇ ਵਾਈਸ ਨੋਟਾਂ 'ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਸਟੋਰੀ ਸਟੇਟ, ਚੈਨਲ ਵਿੱਚ ਪਸੰਦੀਦਾ ਇਮੋਜੀ ਰਿਐਕਸ਼ਨ ਸਮੇਤ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ।
ਵਟਸਐਪ ਕਰ ਰਿਹਾ 'ਫਿਲਟਰ ਸਟੇਟਸ ਅਪਡੇਟ' ਫੀਚਰ 'ਤੇ ਕੰਮ:ਵਟਸਐਪ ਫਿਲਟਰ ਸਟੇਟਸ ਅਪਡੇਟ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।