ਹੈਦਰਾਬਾਦ:Lava ਨੇ ਆਪਣੇ ਗ੍ਰਾਹਕਾਂ ਲਈ ਅੱਜ Lava Storm 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ। ਹਾਲ ਹੀ ਵਿੱਚ Lava ਨੇ ਆਪਣੇ ਇਸ ਸਮਾਰਟਫੋਨ ਦਾ ਟੀਜ਼ਰ ਸ਼ੇਅਰ ਕਰਕੇ ਲਾਂਚ ਡੇਟ ਦਾ ਐਲਾਨ ਕੀਤਾ ਸੀ। ਸ਼ੇਅਰ ਕੀਤੇ ਗਏ ਟੀਜ਼ਰ ਅਨੁਸਾਰ, Lava Storm 5G ਸਮਾਰਟਫੋਨ ਅੱਜ 12 ਵਜੇ ਭਾਰਤ 'ਚ ਲਾਂਚ ਹੋਣਾ ਸੀ, ਜੋ ਕਿ ਹੁਣ ਲਾਂਚ ਹੋ ਚੁੱਕਾ ਹੈ। ਕੰਪਨੀ ਨੇ ਵੈੱਬਸਾਈਟ ਅਤੇ ਐਮਾਜ਼ਾਨ ਇੰਡੀਆ ਦੋਨਾਂ 'ਤੇ ਇੱਕ ਮਾਈਕ੍ਰੋਸਾਈਟ ਪੇਸ਼ ਕੀਤਾ ਹੈ, ਜੋ ਆਉਣ ਵਾਲੇ ਸਮਾਰਟਫੋਨ ਬਾਰੇ ਜਾਣਕਾਰੀ ਦਿੰਦਾ ਹੈ। ਇਸ ਸਮਾਰਟਫੋਨ ਦੇ ਫੀਚਰਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਟੀਜ਼ਰ ਦੇ ਨਾਲ ਸ਼ੇਅਰ ਕੀਤੇ ਗਏ ਪੋਸਟਰ ਅਤੇ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਇਸ ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ।
Lava Storm 5G ਸਮਾਰਟਫੋਨ ਦਾ ਡਿਜ਼ਾਈਨ:Lava Storm 5G ਸਮਾਰਟਫੋਨ ਦੇ ਡਿਜ਼ਾਈਨ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਪਿੱਛੇ ਡਿਜ਼ਾਈਨ 'ਚ ਤਿੰਨ ਗੋਲਾਕਾਰ ਆਕਾਰ ਦੇ ਰਿੰਗ ਹਨ, ਜਿਨ੍ਹਾਂ 'ਚ ਕੈਮਰਾ ਸੈਂਸਰ ਅਤੇ ਇੱਕ LED ਫਲੈਸ਼ ਹੈ। Lava Storm 5G ਸਮਾਰਟਫੋਨ ਦੇ ਖੱਬੇ ਪਾਸੇ ਇੱਕ ਪਾਵਰ ਬਟਨ ਦੇਖਿਆ ਗਿਆ ਹੈ, ਜੋ ਫਿੰਗਰਪ੍ਰਿੰਟ ਸਕੈਨਰ ਦੇ ਰੂਪ 'ਚ ਵੀ ਕੰਮ ਕਰ ਸਕਦਾ ਹੈ।