ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਲਾਗੂ ਕੀਤੀ ਗਈ ਦੇਸ਼ਵਿਆਪੀ ਤਾਲਾਬੰਦੀ ਦੇ ਦੌਰਾਨ ਲੱਖਾਂ ਕਰਮਚਾਰੀਆਂ ਨੇ ਘਰ ਤੋਂ ਕੰਮ (ਵਰਕ ਫਰਾਮ ਹੋਮ) ਕੀਤਾ, ਜਿਸ ਨਾਲ ਭਾਰਤ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਵੱਡੀ ਗਿਣਤੀ ਵਿੱਚ ਲੈਪਟਾਪ ਖ਼ਰੀਦੇ ਗਏ। ਇਸ ਦੌਰਾਨ ਜੂਨ ਤਿਮਾਹੀ ਵਿੱਚ ਐਚਪੀ ਨੇ ਆਪਣੇ ਮੁੱਲ ਪਰੰਪਰਾਗਤ ਪੀਸੀ ਬਾਜ਼ਾਰ ਵਿੱਚ ਅੱਗੇ ਰਹਿੰਦੇ ਹੋਏ 32.8 ਫ਼ੀਸਦੀ ਹਿੱਸੇਦਾਰੀ ਉੱਤੇ ਕਬਜ਼ਾ ਕੀਤਾ ਹੈ। ਇੱਕ ਨਵੀਂ ਆਈਸੀਡੀ ਰਿਪੋਰਟ ਵਿੱਚ ਮੰਗਲਵਾਰ ਨੂੰ ਇਹ ਗੱਲ ਕਹੀ ਗਈ ਹੈ। 27.5 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਲੀਨੋਵੋ ਨੇ ਵਿਕਰੀ ਦੇ ਮਾਮਲੇ ਵਿੱਚ ਡੈਲ (17.8 ਸ਼ੇਅਰ) ਨੂੰ ਪਿੱਛੇ ਛੱਡਦੇ ਹੋਏ ਦੂਸਰਾ ਸਥਾਨ ਹਾਸਿਲ ਕੀਤਾ ਹੈ।
ਵਿਸ਼ਵ ਪੱਧਰ ਉੱਤੇ ਤਿਮਾਹੀ ਆਧਾਰ ਉੱਤੇ ਪਰਸਨਲ ਕੰਪਿਊਟਰ ਡਿਵਾਈਸ ਨੂੰ ਟ੍ਰੈਕ ਕਰਨ ਵਾਲੀ ਆਈ.ਡੀ.ਸੀ. ਨੇ ਕਿਹਾ ਕਿ ਕੁੱਲ ਮਿਲਾ ਕੇ ਭਾਰਤ ਦੇ ਪਰੰਪਰਿਤ ਪੀ.ਸੀ. ਬਾਜ਼ਾਰ ਵਿੱਚ ਡੈਸਕਟਾਪ, ਲੈਪਟਾਪ (ਨੋਟਬੁੱਕ) ਤੇ ਵਰਕਸਟੇਸ਼ਨ ਸ਼ਾਮਿਲ ਹਨ। ਜਿਨ੍ਹਾਂ ਵਿੱਚ ਦੂਸਰੀ ਤਿਮਾਹੀ ਵਿੱਚ 37.3 ਫ਼ੀਸਦੀ ਦੀ ਗਿਰਾਵਟ ਆਈ ਹੈ।
ਵਪਾਰਕ ਹਿੱਸੇ ਵਿੱਚ ਐਚ.ਪੀ. ਦੀ ਮਜ਼ਬੂਤ ਕਾਰਗੁਜ਼ਾਰੀ ਨੂੰ ਕੁੱਝ ਵੱਡੀਆਂ ਜਿੱਤਾਂ ਦਾ ਸਮਰਥਨ ਮਿਲਿਆ ਤੇ ਕੰਪਨੀ ਨੂੰ ਸਮੁੱਚੀ ਪੀ.ਸੀ. ਸ਼੍ਰੇਣੀ ਵਿੱਚ ਆਪਣੀ ਲੀਡ ਬਣਾਈ ਰੱਖਣ ਵਿੱਚ ਸਹਾਇਤਾ ਕੀਤੀ।