ਹੈਦਰਾਬਾਦ: OpenAI ਨੇ ਕੁਝ ਦਿਨ ਪਹਿਲਾ ਪਲੇਸਟੋਰ 'ਤੇ ChatGpt ਐਪ ਲਈ ਪ੍ਰੀ-ਆਰਡਰ ਪੇਜ ਲਾਈਵ ਕੀਤਾ ਸੀ। ਹੁਣ ਕੰਪਨੀ ਨੇ ਬੀਤੇ ਦਿਨ ਐਪ ਨੂੰ ਕੁਝ ਦੇਸ਼ਾਂ 'ਚ ਲਾਂਚ ਕਰ ਦਿੱਤਾ ਹੈ। OpenAI ਨੇ ਐਪ ਭਾਰਤ, ਬ੍ਰਾਜੀਲ, US ਅਤੇ ਬੰਗਲਾਦੇਸ਼ ਵਿੱਚ ਲਾਂਚ ਕੀਤਾ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਹੋਰ ਦੇਸ਼ਾਂ 'ਚ ਵੀ ਲਾਂਚ ਕਰੇਗੀ। ਫਿਲਹਾਲ ਇਨ੍ਹਾਂ ਦੇਸ਼ਾਂ ਦੇ ਯੂਜ਼ਰਸ ਪਲੇਸਟੋਰ ਤੋਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਐਪ ਨੂੰ ਡਾਊਨਲੋਡ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਹੀ ਐਪ ਨੂੰ ਡਾਊਨਲੋਡ ਕਰੋ, ਜਿਸਨੂੰ OpenAI ਨੇ ਪਬਲਿਸ਼ ਕੀਤਾ ਹੈ। ਜੇਕਰ ਤੁਸੀਂ ਗਲਤੀ ਨਾਲ ਕੋਈ ਹੋਰ ਐਪ ਡਾਊਨਲੋਡ ਕਰ ਲੈਂਦੇ ਹੋ, ਤਾਂ ਤੁਹਾਡਾ ਡਾਟਾ ਲੀਕ ਜਾਂ ਹੈਂਕ ਹੋ ਸਕਦਾ ਹੈ। ਦਰਅਸਲ, ਪਲੇਸਟੋਰ 'ਤੇ ਇੱਕ ਹੀ ਨਾਮ ਦੀਆਂ ਕਈ ਐਪਾਂ ਹਨ, ਜਿਨ੍ਹਾਂ ਨੂੰ ਹੈਂਕਰਸ ਦੁਆਰਾ ਲੋਕਾਂ ਦਾ ਡਾਟਾ ਚੋਰੀ ਕਰਨ ਲਈ ਬਣਾਇਆ ਗਿਆ ਹੈ।
ChatGpt ਦੇ ਕੰਮ ਕਰਨ ਦਾ ਤਰੀਕਾ ਪਹਿਲਾ ਵਾਂਗ ਹੀ ਹੋਵੇਗਾ:ChatGpt ਨੂੰ OpenAI ਨੇ ਪਿਛਲੇ ਸਾਲ ਲਾਂਚ ਕੀਤਾ ਸੀ। ਇਹ ChatBot ਬਹੁਤ ਘਟ ਸਮੇਂ 'ਚ ਮਸ਼ਹੂਰ ਹੋ ਗਿਆ ਸੀ। ਐਂਡਰਾਇਡ ਫ਼ੋਨ ਦੇ ਲਈ ChatGpt ਦੇ ਇੰਟਰਫੇਸ ਨੂੰ ਥੋੜਾ ਬਦਲ ਦਿੱਤਾ ਗਿਆ ਹੈ, ਪਰ ਇਸਦੇ ਕੰਮ ਕਰਨ ਦਾ ਤਰੀਕਾ ਪਹਿਲਾ ਵਾਂਗ ਹੀ ਹੈ। ChatBot ਤੋਂ ਤੁਸੀਂ ਵੈੱਬ ਦੀ ਤਰ੍ਹਾਂ ਹੀ ਸਵਾਲ ਜਵਾਬ ਕਰ ਸਕਦੇ ਹੋ। ਇਸ ਐਪ ਨੂੰ ਇਸਤੇਮਾਲ ਕਰਦੇ ਹੋਏ ਤੁਹਾਨੂੰ ਇੰਝ ਲੱਗੇਗਾ ਜਿਵੇਂ ਕਿ ਤੁਸੀਂ ਆਪਣੇ ਕਿਸੇ ਦੋਸਤ ਨਾਲ ਗੱਲ ਕਰ ਰਹੇ ਹੋ।