ਨਿਊਯਾਰਕ ਸਿੱਟੀ ਦੇ ਟੂਰੋ ਕਾਲਜ ਵਿਖੇ ਸਹਾਇਕ ਪ੍ਰੋਫੈਸਰ (ਪੀਐਚਡੀ) ਤੇ ਵਿਹਾਰਕ ਚਿਕਿਤਸਾ (ਓਸਟੀਓਪੈਟਿਕ ਦਵਾਈ) ਵਿੱਚ ਕਲੀਨਿਕਲ ਮਨੋਵਿਗਿਆਨੀ ਡਾ. ਜੈਫ ਗਾਰਡੇਅਰ, ਭਾਵਨਾਤਮਕ ਸਿਹਤ ਬਾਰੇ ਇੱਕ ਪੇਪਰ ਵਿੱਚ ਸਮਝਾਉਂਦੇ ਹਨ ਕਿ ਭਾਵਨਾਤਮਕ ਸਿਹਤ ਦਾ ਧਿਆਨ ਰੱਖਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ, ਜਿੰਨਾ ਕਿ ਤੁਹਾਡੇ ਲਈ ਸਰੀਰਕ ਦੇਖਭਾਲ ਕਰਨਾ। ਜੇਕਰ ਤੁਹਾਡੀ ਭਾਵਨਾਤਮਕ ਸਿਹਤ ਅਸੰਤੁਲਿਤ ਹੈ, ਤਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਅਲਸਰ, ਛਾਤੀ ਵਿੱਚ ਦਰਦ ਜਾਂ ਹੋਰਨਾਂ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਜਦੋਂ ਤੁਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੇ ਹੋ, ਭਾਵ ਭਾਵਨਾਤਮਕ ਤੌਰ 'ਤੇ ਸਿਹਤਮੰਦ ਹੋ, ਤਾਂ ਤੁਸੀਂ ਬਿਹਤਰ ਢੰਗ ਨਾਲ ਜੀਵਨ ਦੇ ਛੋਟੇ ਉਤਾਰ -ਚੜ੍ਹਾਅ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦੇ ਹੋ।
ਬੇਹਤਰ ਭਾਵਨਾਤਮਕ ਸਿਹਤ ਦੀ ਜ਼ਰੂਰਤ ਬਾਰੇ ਈਟੀਵੀ ਭਾਰਤ ਸੁਖੀਭਾਵ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ, ਰਿਲੇਸ਼ਨਸ਼ਿਪ ਕਾਊਂਸਲਰ ਤੇ ਮਨੋਵਿਗਿਆਨੀ ਡਾ. ਰਚਨਾ ਸੇਠੀ ਦੱਸਦੇ ਹਨ ਕਿ ਭਾਵਨਾਤਮਕ ਸਿਹਤ ਕਿਸੇ ਵਿਅਕਤੀ ਦੀ ਮਾਨਸਿਕ ਸਥਿਤੀ, ਉਸ ਦੇ ਵਿਚਾਰਾਂ, ਭਾਵਨਾਵਾਂ ਤੇ ਵਿਵਹਾਰ ਨਾਲ ਜੁੜੀ ਹੁੰਦੀ ਹੈ। ਜਿਸ ਤਰ੍ਹਾਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਕਿਸੇ ਵਿਅਕਤੀ ਨੂੰ ਆਮ ਜੀਵਨ ਜੀਉਣ ਵਿੱਚ ਮੁਸ਼ਕਲਾਂ ਦਾ ਕਾਰਨ ਬਣਦੀਆਂ ਹਨ, ਉਸੇ ਤਰ੍ਹਾਂ ਇੱਕ ਵਿਅਕਤੀ ਦੀ ਭਾਵਨਾਤਮਕ ਸਿਹਤ ਨਾ ਸਿਰਫ ਇੱਕ ਵਿਅਕਤੀ ਦੀ ਸੋਚ ਅਤੇ ਉਸ ਦੇ ਮੂਡ ਨੂੰ ਪ੍ਰਭਾਵਤ ਕਰਦੀ ਹੈ। ਬਲਕਿ ਉਸ ਦੇ ਜੀਵਨ ਪੱਧਰ ਨੂੰ ਵੀ ਪ੍ਰਭਾਵਤ ਕਰਦੀ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਭਾਵਨਾਤਮਕ ਸਿਹਤ ਨੂੰ ਬਣਾਈ ਰੱਖਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਡਾ. ਰਚਨਾ ਨਾਲ ਸਾਡੀ ਗੱਲਬਾਤ ਦੇ ਅਧਾਰ 'ਤੇ, ਅਸੀਂ ਆਪਣੇ ਪਾਠਕਾਂ ਨਾਲ ਕੁੱਝ ਸੁਝਾਅ ਸਾਂਝੇ ਕਰ ਰਹੇ ਹਾਂ, ਜਿਨ੍ਹਾਂ ਨੂੰ ਨਾਂ ਸਿਰਫ ਤੁਹਾਡੀ ਭਾਵਨਾਤਮਕ ਸਿਹਤ ਨੂੰ ਬੇਹਤਰ ਬਣਾਉਣ ਲਈ, ਬਲਕਿ ਜੀਵਨ ਨੂੰ ਅਨੰਦਮਈ ਬਣਾਉਣ ਲਈ ਵੀ ਅਪਣਾਇਆ ਜਾ ਸਕਦਾ ਹੈ।
- ਦੋਸਤ ਬਣਾਓ ਤੇ ਉਨ੍ਹਾਂ ਨਾਲ ਸਮਾਂ ਬਿਤਾਓ
ਸਾਡੇ ਦੋਸਤ ਸਾਡੇ ਲਈ ਉਸ ਖੰਭੇ ਵਾਂਗ ਹਨ ਜੋ ਹਰ ਹਲਾਤਾਂ ਵਿੱਚ ਸਾਨੂੰ ਸਨੇਹ, ਪਿਆਰ ਤੇ ਸਹਾਰਾ ਦਿੰਦੇ ਹਨ। ਇਸ ਲਈ ਇਹ ਬੇਹਦ ਜ਼ਰੂਰੀ ਹੈ ਕਿ ਸਾਡੇ ਕੋਲ ਮਿੱਤਰ ਤੇ ਪਰਿਵਾਰ ਦਾ ਇੱਕ ਸਹਾਇਤਾ ਸਮੂਹ ਹੋਵੇ। ਜਿਸ ਨਾਲ ਲੋੜ ਪੈਣ 'ਤੇ ਅਸੀਂ ਆਪਣੀ ਸਮੱਸਿਆਵਾਂ, ਮਨ ਦਾ ਦਰਦ , ਆਪਣੀ ਖੁਸ਼ੀਆਂ ਤੇ ਦੁਖ ਵੰਡ ਸਕੀਏ ਤੇ ਇਹ ਮਹਿਸੂਸ ਕਰ ਸਕੀਏ ਕਿ ਅਸੀਂ ਇੱਕਲੇ ਨਹੀਂ ਹਾਂ।
- ਡਰ ਨੂੰ ਦੂਰ ਕਰਨਾ
ਸਾਡੇ ਭਾਵਨਾਤਮਕ ਸਿਹਤ ਨੂੰ ਅਨਿਸ਼ਚਤਾ , ਭਵਿੱਖ ਦੀ ਚਿੰਤਾ ਤੇ ਕੁੱਝ ਗ਼ਲਤ ਹੋਣ ਦਾ ਡਰ ਬੇਹਦ ਪ੍ਰਭਾਵਤ ਕਰਦਾ ਹੈ। ਇਸ ਲਈ ਇਹ ਬੇਹਦ ਜ਼ਰੂਰੀ ਹੈ ਕਿ ਆਪਣੇ ਡਰ ਨੂੰ ਪਛਾਣੋ ਤੇ ਉਸ ਨੂੰ ਦੂਰ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰੋ।
- ਸਰੀਰ, ਮਨ ਤੇ ਭਾਵਨਾਵਾਂ ਨੂੰ ਠੀਕ ਕਰਨ ਲਈ ਕਸਰਤ