ਪੰਜਾਬ

punjab

ਉਮੀਦ ਹੈ ਆਈਫੋਨ 12 ਵਾਂਗ ਮਾਰਕੀਟ 'ਚ ਦੇਰੀ ਨਾਲ ਨਹੀਂ ਆਏਗਾ ਆਈਫੋਨ 13

By

Published : Dec 14, 2020, 9:20 PM IST

ਐਪਲ ਦੇ ਆਈਫੋਨ 13 ਵਿੱਚ ਚਾਰ ਮਾੱਡਲ ਹੋਣਗੇ। ਇਸ ਆਈਫੋਨ ਨੂੰ ਐਫ / 1.8 ਅਪਰਚਰ, 6 ਪੀ ਲੈਨਜ ਦੇ ਨਾਲ ਅਲਟਰਾ ਵਾਈਡ ਸੈਂਸਰ ਅਤੇ ਆਟੋਫੋਕਸ ਨਾਲ ਅਪਗ੍ਰੇਡ ਕੀਤਾ ਜਾਵੇਗਾ। ਕੋਵਿਡ -19 ਦੇ ਕਾਰਨ, ਆਈਫੋਨ 12 ਦੇ ਉਤਪਾਦਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਸਨ। ਇਸ ਕਾਰਨ ਮਾਡਲਾਂ ਨੂੰ ਪੇਸ਼ ਕਰਨ ਵਿੱਚ ਦੇਰੀ ਹੋਈ। ਹਾਲਾਂਕਿ, ਹੁਣ ਐਪਲ ਵਿਸ਼ਲੇਸ਼ਕ ਨੇ ਕਿਹਾ ਹੈ ਕਿ ਆਈਫੋਨ-13 ਦੇ ਉਤਪਾਦਨ ਵਿੱਚ ਦੇਰੀ ਨਹੀਂ ਕੀਤੀ ਜਾਏਗੀ।

ਉਮੀਦ ਹੈ ਆਈਫੋਨ 12 ਵਾਂਗ ਮਾਰਕੀਟ 'ਚ ਦੇਰੀ ਨਾਲ ਨਹੀਂ ਆਏਗਾ ਆਈਫੋਨ 13
ਉਮੀਦ ਹੈ ਆਈਫੋਨ 12 ਵਾਂਗ ਮਾਰਕੀਟ 'ਚ ਦੇਰੀ ਨਾਲ ਨਹੀਂ ਆਏਗਾ ਆਈਫੋਨ 13

ਸੈਨ ਫ੍ਰਾਂਸਿਸਕੋ: ਆਮ ਤੌਰ 'ਤੇ ਗਰਮੀਆਂ ਦੀ ਸ਼ੁਰੂਆਤ 'ਚ ਹੀ ਐਪਲ, ਆਪਣੇ ਆਈਫੋਨਸ ਨੂੰ ਵੱਡੇ ਪੱਧਰ 'ਤੇ ਬਣਾਉਂਦੇ ਹਨ। ਆਈਫੋਨ 12 ਦੀ ਉਤਪਾਦਨ ਪ੍ਰਕਿਰਿਆ ਨੇ ਕੋਵਿਡ -19 ਲੌਕਡਾਊਨ ਅਤੇ ਯਾਤਰਾ ਦੀਆਂ ਪਾਬੰਦੀਆਂ ਕਾਰਨ ਸਮੱਸਿਆਵਾਂ ਪੈਦਾ ਕਰ ਦਿੱਤੀਆਂ। ਨਤੀਜੇ ਵਜੋਂ, ਆਈਫੋਨ-12 ਬਾਜ਼ਾਰ ਵਿੱਚ ਦੇਰ ਨਾਲ ਪਹੁੰਚਿਆ।

ਮਸ਼ਹੂਰ ਐਪਲ ਵਿਸ਼ਲੇਸ਼ਕ ਮਿੰਗ-ਚੀ ਕੁਓ ਨੇ ਕਿਹਾ ਕਿ ਆਈਫੋਨ 13 ਦੇ ਉਤਪਾਦਨ ਵਿੱਚ ਆਈਫੋਨ 12 ਦੀ ਤਰ੍ਹਾਂ ਦੇਰੀ ਨਹੀਂ ਕੀਤੀ ਜਾਏਗੀ। ਆਈਫੋਨ 13 ਦਾ ਉਤਪਾਦਨ ਅਗਲੇ ਸਾਲ ਗਰਮੀਆਂ ਵਿੱਚ ਸ਼ੁਰੂ ਹੋ ਸਕਦਾ ਹੈ। ਮਿੰਗ-ਚੀ ਕੁਓ ਦਾ ਇਹ ਵੀ ਕਹਿਣਾ ਹੈ ਕਿ ਐਪਲ ਸਤੰਬਰ ਵਿੱਚ ਆਈਫੋਨ 13 ਨੂੰ ਲਾਂਚ ਕਰੇਗੀ।

ਆਈਫੋਨ 12 ਦੀ ਤਰ੍ਹਾਂ, ਆਈਫੋਨ 13 ਦੇ ਵੀ ਚਾਰ ਮਾਡਲ ਹੋਣਗੇ। ਸਿਰਫ ਇਹ ਹੀ ਨਹੀਂ, ਬਲਕਿ ਇਸ ਦੀ ਕੈਮਰਾ ਤਕਨਾਲੋਜੀ ਵਿੱਚ ਕੁੱਝ ਸੁਧਾਰ ਕੀਤਾ ਜਾਵੇਗਾ। ਅਲਟਰਾ ਵਾਈਡ ਸੈਂਸਰ ਅਤੇ ਆਟੋਫੋਕਸ ਦੇ ਨਾਲ ਅਪਗ੍ਰੇਡਡ ਐੱਫ / 1.8 ਅਪਰਚਰ ਅਤੇ 6 ਪੀ ਲੈਂਜ਼ ਮਿਲੇਗਾ। ਉਸੇ ਸਮੇਂ, ਆਈਫੋਨ 12 ਦੇ ਸਾਰੇ ਮਾਡਲਾਂ ਵਿੱਚ ਐਫ / 2.4 ਅਪਰਚਰ, 5 ਪੀ (ਪੰਜ-ਤੱਤ ਲੈਂਜ਼) ਅਤੇ ਸਥਿਰ ਫੋਕਸ ਦੇ ਨਾਲ ਅਲਟਰਾ ਵਾਈਡ ਸੈਂਸਰ ਹੈ।

ABOUT THE AUTHOR

...view details