ਪੰਜਾਬ

punjab

ETV Bharat / lifestyle

ਕੋਰੋਨਾ ਦਾ ਅਸਰ ਹੁਣ PUBG ਉੱਤੇ ਵੀ ਦੇਖਣ ਨੂੰ ਮਿਲਿਆ - ਕੋਰੋਨਾ PUBG

ਕੋਰੋਨਾ ਵਾਇਰਸ ਕਾਰਨ PUBG ਮੋਬਾਈਲ ਪ੍ਰੋ-ਲੀਗ 2020 ਦੇ ਆਫਲਾਈਨ ਈਵੈਂਟ ਨੂੰ ਆਨਲਾਈਨ ਈਵੈਂਟ ਵਿੱਚ ਬਦਲ ਦਿੱਤਾ ਹੈ। ਇਸ ਤੋਂ ਇਲਾਵਾ ਕੋਰੋਨਾ ਦਾ ਸੈਮਸੰਗ 'ਤੇ ਵੀ ਅਸਰ ਪਿਆ ਹੈ।

coronavirus pubg offline event canceled
ਫ਼ੋਟੋ

By

Published : Mar 12, 2020, 3:50 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਕਰਕੇ ਵਿਸ਼ਵ ਦੇ ਵੱਡੇ ਸਮਾਗਮਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ PUBG ਮੋਬਾਈਲ ਪ੍ਰੋ-ਲੀਗ 2020 ਦੇ ਆਫਲਾਈਨ ਈਵੈਂਟ ਨੂੰ ਆਨਲਾਈਨ ਈਵੈਂਟ ਵਿੱਚ ਬਦਲ ਦਿੱਤਾ ਹੈ। ਇਸ ਤੋਂ ਇਲਾਵਾ ਕੋਰੋਨਾ ਦਾ ਸੈਮਸੰਗ 'ਤੇ ਵੀ ਅਸਰ ਪਿਆ ਹੈ। ਇਸ ਕਾਰਨ ਸੈਮਸੰਗ ਉਤਪਾਦਨ ਕੋਰੀਆ ਤੋਂ ਵੀਅਤਨਾਮ ਵਿੱਚ ਸ਼ਿਫਟ ਕੀਤਾ ਹੈ।

PUBG ਨੇ ਇਸ ਦੇ ਮੈਗਾ ਗੇਮਿੰਗ ਈਵੈਂਟ PUBG ਮੋਬਾਈਲ ਪ੍ਰੋ ਲੀਗ 2020 ਨੂੰ ਆਫਲਾਈਨ ਰੱਦ ਕਰ ਦਿੱਤਾ ਹੈ। ਹੁਣ ਇਹ ਗੇਮਿੰਗ ਈਵੈਂਟ ਸਿਰਫ਼ ਆਨਲਾਈਨ ਹੋਵੇਗਾ। ਹੁਣ ਇਹ ਖੇਡ ਸ਼ਾਨਦਾਰ ਮੁਕਾਬਲਾ ਸਿਰਫ ਆਪਣੀ ਨਿਸ਼ਚਤ ਮਿਤੀ 19 ਮਾਰਚ ਨੂੰ ਆਨਲਾਈਨ ਹੋਵੇਗਾ।

ਖ਼ਬਰਾਂ ਮੁਤਾਬਕ ਕੋਰੋਨਾ ਦਾ ਪ੍ਰਭਾਵ ਸੈਮਸੰਗ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੈਮਸੰਗ ਨੇ ਆਪਣੇ ਕੁਝ ਫ਼ੋਨ ਦਾ ਉਤਪਾਦਨ ਕੋਰੀਆ ਤੋਂ ਵੀਅਤਨਾਮ ਵਿੱਚ ਸ਼ਿਫਟ ਕੀਤਾ ਹੈ। ਕੋਰੀਆ ਵਿੱਚ ਜੋ ਫ਼ੋਨ ਤਿਆਰ ਕੀਤੇ ਜਾ ਰਹੇ ਹਨ ਉਨ੍ਹਾਂ ਵਿੱਚ Galaxy S20 and Galaxy Z Flip ਸ਼ਾਮਲ ਹਨ।

ABOUT THE AUTHOR

...view details