ਪੰਜਾਬ

punjab

By

Published : Sep 2, 2019, 9:56 PM IST

ETV Bharat / lifestyle

ਐੱਪਲ ਖੋਲ੍ਹਣ ਜਾ ਰਿਹੈ ਭਾਰਤ 'ਚ ਨਵੇਂ ਸਟੋਰ

ਦੁਨੀਆਂ ਦੀ ਮਸ਼ਹੂਰ ਤਕਨੀਕੀ ਕੰਪਨੀ 'ਐੱਪਲ' ਭਾਰਤ ਵਿੱਚ ਉਤਪਾਦਕਤਾਂ ਵਧਾਉਣ ਜਾ ਰਹੀ ਹੈ। ਕੰਪਨੀ ਆਨਲਾਈਨ ਸਟੋਰ ਵੀ ਖੋਲ੍ਹੇਗੀ। ਐੱਪਲ ਭਾਰਤ ਵਿੱਚ ਸਿਰਫ਼ ਆਈਫ਼ੋਨ 6ਐੱਸ ਤੇ 7 ਦੀ ਹੀ ਅਸੈਂਬਲਿੰਗ ਕਰ ਰਹੀ ਹੈ।

ਐੱਪਲ ਖੋਲ੍ਹਣ ਜਾ ਰਿਹੈ ਭਾਰਤ 'ਚ ਨਵੇਂ ਸਟੋਰ

ਨਵੀਂ ਦਿੱਲੀ : ਮਸ਼ਹੂਰ ਤਕਨੀਕੀ ਕੰਪਨੀ ਐੱਪਲ ਦੇਸ਼ ਵਿੱਚ ਇੱਕ ਆਨਲਾਈਨ ਸਟੋਰ ਤੋਂ ਇਲਾਵਾ 2 ਤੋਂ 3 ਹੋਰ ਸਟੋਰ ਖੋਲ੍ਹਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐੱਪਲ ਨੇ ਸਰਕਾਰ ਨੂੰ ਇਸ ਯੋਜਨਾ ਦੀ ਜਾਣਕਾਰੀ ਵੀ ਦਿੱਤੀ ਹੈ। ਕੰਪਨੀ ਆਪਣੀ ਇਸ ਯੋਜਨਾ ਉੱਤੇ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਕੰਪਨੀ ਆਪਣਾ ਪਹਿਲਾ ਸਟੋਰ ਮੁੰਬਈ ਵਿਖੇ ਖੋਲ੍ਹੇਗੀ। ਇਸ ਵਿੱਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਫ਼ਿਲਹਾਲ ਕੋਈ ਵੀ ਜਾਣਕਾਰੀ ਨਹੀਂ ਹੈ।

ਐੱਫਡੀਆਈ ਦੇ ਨਿਯਮਾਂ ਵਿੱਚ ਢਿੱਲ
ਸਰਕਾਰ ਨੇ ਪਿਛਲੇ ਹਫ਼ਤੇ ਹੀ ਸਿੰਗਲ ਬ੍ਰਾਂਡ ਰਿਟੇਲ ਵਿੱਚ ਐੱਫ਼ਡੀਆਈ ਦੇ ਨਿਯਮਾਂ ਨੂੰ ਸੌਖਿਆਂ ਕੀਤਾ ਸੀ। ਐੱਪਲ ਕੁੱਝ ਸਮੇਂ ਤੋਂ ਭਾਰਤ ਵਿੱਚ ਉਤਪਾਦਕਤਾ ਵਧਾਉਣ ਉੱਤੇ ਧਿਆਨ ਦੇ ਰਿਹਾ ਹੈ। ਤਾਇਵਾਨ ਦੀ ਉਤਪਾਦਨ ਕੰਪਨੀ 'ਵਿਸਟ੍ਰਾਨ' ਤੋਂ ਠੇਕੇ ਰਾਹੀਂ ਆਈਫ਼ੋਨ 6ਐੱਸ ਅਤੇ 7 ਨੂੰ ਬਣਵਾਇਆ ਜਾ ਰਿਹਾ ਹੈ।

ਸਰਕਾਰ ਨੇ ਬੀਤੇ ਹਫ਼ਤੇ ਹੀ ਸਿੰਗਲ ਬ੍ਰਾਂਡ ਰਿਟੇਲ ਵਿੱਚ ਐੱਫ਼ਡੀਆਈ ਦੇ ਨਿਯਮਾਂ ਨੂੰ ਸੌਖਿਆ ਬਣਾਉਂਦਿਆਂ ਵਿਦੇਸ਼ੀ ਕੰਪਨੀਆਂ ਨੂੰ ਭੌਤਿਕ ਸਟੋਰ ਖੋਲ੍ਹਣ ਤੋਂ ਪਹਿਲਾਂ ਆਨਲਾਈਨ ਸਟੋਰ ਖੋਲ੍ਹਣ ਦੀ ਆਗਿਆ ਦਾ ਫ਼ੈਸਲਾ ਕੀਤਾ ਸੀ। ਸਰਕਾਰ ਨੇ 30% ਲੋਕਲ ਸਰੋਤਾਂ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ।

ਅਮਰੀਕਾ-ਚੀਨ ਵਿੱਚ ਵਪਾਰ ਯੁੱਧ ਕਾਰਨ ਚੀਨ ਵਿੱਚ ਉਤਪਾਦਕ ਕਰ ਰਹੀਆਂ ਕੰਪਨੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਭਾਰਤ ਇੱਕ ਵਿਕਲਪ ਸਾਬਿਤ ਹੋ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਗਲੋਬਲ ਮੋਬਾਈਲ ਹੈਂਡਸੈਟਾਂ ਦਾ ਬਾਜ਼ਾਰ 32 ਲੱਖ ਕਰੋੜ ਰੁਪਏ ਦਾ ਹੈ। ਜਿਸ ਦੀ ਜ਼ਿਆਦਾ ਮੰਗ ਚੀਨ, ਵਿਅਤਨਾਮ ਅਤੇ ਦੱਖਣੀ ਕੋਰੀਆ ਤੋਂ ਹੀ ਪੂਰੀ ਹੋ ਰਹੀ ਹੈ।

ਪੁਲਿਸ ਮੁਲਾਜ਼ਮ ਨੇ ਸਰਪੰਚ 'ਤੇ ਲਾਏ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼, ਵੀਡੀਓ ਵਾਇਰਲ

ਜਾਣਕਾਰੀ ਮੁਤਾਬਕ ਸਾਲ 2018-19 ਵਿੱਚ ਭਾਰਤ ਨੇ 1.4 ਅਰਬ ਡਾਲਰ ਦੀ ਕੀਮਤ ਦੇ ਮੋਬਾਈਲਾਂ ਨੂੰ ਵਿਦੇਸ਼ ਤੋਂ ਨਿਰਯਾਤ ਕੀਤਾ ਸੀ, ਜਦਕਿ ਸਾਲ 2012-13 ਵਿੱਚ ਇਹ ਅੰਕੜਾ 2.7 ਅਰਬ ਡਾਲਰ ਸੀ। 2017-18 ਵਿੱਚ ਦੇਸ਼ ਵਿੱਚ 22.5 ਕਰੋੜ ਮੋਬਾਈਲਾਂ ਦਾ ਉਤਪਾਦਨ ਹੋਇਆ ਸੀ।

ABOUT THE AUTHOR

...view details