ਨਵੀਂ ਦਿੱਲੀ: ਬੈਟਲ ਰਾਇਲ ਟਾਇਟਲ ਪਬਜੀ ਮੋਬਾਈਲ ਗੇਮ ਨੂੰ ਇਸ ਸਾਲ ਪਹਿਲੇ ਅੱਧ 'ਚ 1.3 ਬਿਲੀਅਨ ਡਾਲਰ (ਲਗਪਗ 9,731 ਕਰੋੜ ਰੁਪਏ) ਦਾ ਗਲੋਬਲ ਮਾਲੀਆ ਮਿਲਿਆ ਹੈ। ਗਲੋਬਲ ਮਾਲੀਆ ਨੂੰ ਮਿਲਾ ਕੇ ਪਬਜੀ ਗੇਮ ਦੀ ਕਮਾਈ 3 ਬਿਲੀਅਨ ਡਾਲਰ (ਲਗਪਗ 22,457 ਕਰੋੜ ਰੁਪਏ) ਹੋ ਗਈ ਹੈ।
ਭਾਰਤ 'ਚ ਇਸ ਗੇਮ ਨੂੰ 175 ਮਿਲਿਅਨ ਡਾਨਲੋਡਰ ਮਿਲੇ ਹਨ ਜਿਸ ਕਾਰਨ ਭਾਰਤ ਇਸ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹੈ। ਐਨਾਟਿਲਟਿਕਸ ਫਰਮ ਸੈਂਸਰ ਟਾਵਰ ਦੇ ਅੰਕੜਿਆਂ ਮੁਤਾਬਕ, ਕੋਵਿਡ-19 ਮਹਾਂਮਾਰੀ ਤੇ ਲੌਕਡਾਊਨ ਦੇ ਚੱਲਦੇ ਪਬਜੀ ਨੇ ਮਾਰਚ 'ਚ 270 ਮਿਲੀਅਨ ਡਾਲਰ (ਲਗਪਗ 2,021 ਕਰੋੜ ਰੁਪਏ) ਰਿਕਾਰਡ ਤੋੜ ਕਮਾਈ ਕੀਤੀ ਹੈ।