ਪੰਜਾਬ

punjab

ETV Bharat / jagte-raho

ਸਰਪੰਚ ਗੁਰਦੀਪ ਸਿੰਘ ਰਾਣੋ ਦੇ ਪ੍ਰੋਟੈਕਸ਼ਨ ਵਾਰੰਟ ਦੌਰਾਨ 1 ਇਨੋਵਾ ਕਾਰ ਤੇ 2 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਲੁਧਿਆਣਾ ਪੁਲਿਸ ਦੀ ਐਸਟੀਐਫ ਟੀਮ ਨੇ ਨਸ਼ਾ ਤਸਕਰੀ ਮਾਮਲੇ 'ਚ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਤੇ ਉਸ ਦੇ ਸਾਥੀਆਂ ਕੋਲੋਂ ਪ੍ਰੋਟੈਕਸ਼ਨ ਵਾਰੰਟ 'ਤੇ ਪੁੱਛਗਿੱਛ ਕੀਤੀ। ਇਸ ਦੌਰਾਨ ਮੁਲਜ਼ਮਾਂ ਕੋਲੋਂ ਇੱਕ ਇਨੋਵਾ ਕਾਰ ਤੇ 2 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਕ ਗੁਰਦੀਪ ਸਿੰਘ ਰਾਣੋ ਪਹਿਲਾ ਤੋਂ ਹੀ ਜੇਲ 'ਚ ਬੰਦ ਸੀ ਤੇ ਉਹ ਤੇ ਉਸ ਦੇ ਸਾਥੀ ਜੇਲ ਚੋਂ ਹੀ ਨਸ਼ਾ ਤਸਕਰੀ ਦਾ ਕਾਰੋਬਾਰ ਚਲਾ ਰਹੇ ਸਨ।

ਸ਼ਾ ਤਸਕਰੀ ਮਾਮਲੇ 'ਚ ਸਾਬਕਾ ਅਕਾਲੀ ਸਰਪੰਚ ਤੇ ਉਸ ਦੇ ਸਾਥੀ ਨਾਮਜ਼ਦ
ਸ਼ਾ ਤਸਕਰੀ ਮਾਮਲੇ 'ਚ ਸਾਬਕਾ ਅਕਾਲੀ ਸਰਪੰਚ ਤੇ ਉਸ ਦੇ ਸਾਥੀ ਨਾਮਜ਼ਦ

By

Published : Dec 15, 2020, 7:27 PM IST

ਲੁਧਿਆਣਾ : ਪੁਲਿਸ ਦੀ ਐਸਟੀਐਫ ਟੀਮ ਨੇ ਨਸ਼ਾ ਤਸਕਰੀ ਮਾਮਲੇ 'ਚ ਸਾਬਕਾ ਅਕਾਲੀ ਸਰਪੰਚ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਤੇ ਉਸ ਦੇ ਸਾਥੀਆਂ ਕੋਲੋਂ ਪ੍ਰੋਟੈਕਸ਼ਨ ਵਾਰੰਟ 'ਤੇ ਪੁੱਛਗਿੱਛ ਕੀਤੀ। ਪੁਲਿਸ ਵੱਲੋਂ ਗੁਰਦੀਪ ਸਿੰਘ ਦੇ ਹੋਰਨਾਂ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪ੍ਰੋਟੈਕਸ਼ਨ ਵਾਰੰਟ 'ਤੇ ਪੁੱਛਗਿੱਛ ਦੌਰਾਨ ਮਲੁਜ਼ਮਾਂ ਵੱਲੋਂ ਜੇਲ ਚੋਂ ਹੀ ਨਸ਼ਾ ਤਸਕਰੀ ਦਾ ਕਾਰੋਬਾਰ ਚਲਾਏ ਜਾਣ ਦਾ ਖੁਲਾਸਾ ਹੋਇਆ ਹੈ।

ਸ਼ਾ ਤਸਕਰੀ ਮਾਮਲੇ 'ਚ ਸਾਬਕਾ ਅਕਾਲੀ ਸਰਪੰਚ ਤੇ ਉਸ ਦੇ ਸਾਥੀ ਨਾਮਜ਼ਦ

ਇਸ ਬਾਰੇ ਦੱਸਦੇ ਹੋਏ ਐਸਟੀਐਫ ਦੇ ਸਬ-ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਤੇ ਉਸ ਦੇ ਸਾਥੀ ਰਵੇਜ ਸਿੰਘ ਅਤੇ ਰਣਦੀਪ ਸਿੰਘ ਨੂੰ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਪੁਲਿਸ ਵੱਲੋਂ ਪੁੱਛਗਿਛ ਦੇ ਦੌਰਾਨ ਗੁਰਦੀਪ ਸਿੰਘ ਨੇ ਇਹ ਕਬੂਲ ਕੀਤਾ ਕਿ ਉਹ ਆਪਣੇ ਸਾਥਿਆਂ ਨਾਲ ਨਸ਼ੇ ਦਾ ਕਾਰੋਬਾਰ ਕਰਦਾ ਹੈ। ਉਸ ਨੇ ਦੱਸਿਆ ਕਿ ਰਵੇਜ ਸਿੰਘ ਅਤੇ ਰਣਦੀਪ ਸਿੰਘ ਤੋਂ ਇਲਾਵਾ ਉਸ ਦੇ ਦੋ ਹੋਰ ਸਾਥੀ ਅਰਵਿੰਦਰ ਸਿੰਘ ਤੇ ਕੇਵਲ ਨਸ਼ਾ ਤਸਕਰੀ ਦੇ ਮਾਮਲੇ 'ਚ ਸੈਂਟਰਲ ਜੇਲ ਲੁਧਿਆਣਾ 'ਚ ਬੰਦ ਹਨ। ਉਹ ਸਾਰੇ ਮਿਲ ਕੇ ਜੇਲ ਦੇ ਅੰਦਰੋਂ ਹੀ ਨਸ਼ਾ ਤਸਕਰੀ ਦਾ ਕਾਰੋਬਾਰ ਚਲਾ ਰਹੇ ਸਨ।

ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਐਸਟੀਐਫ ਟੀਮ ਨੇ ਦੁਗਰੀ ਰੋਡ ਤੋਂ 418 ਗ੍ਰਾਮ ਹੈਰੋਇਨ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨਸ਼ਾ ਤਸਕਰੀ ਮਾਮਲੇ 'ਚ ਹੁਣ ਤੱਕ ਉਹ 31 ਕਿੱਲੋ 418 ਗ੍ਰਾਮ ਹੈਰੋਇਨ, 6 ਕਿੱਲੋ ਆਈਸ ਡਰੱਗ ਸਣੇ 12 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਜਾ ਚੁੱਕਿਆਂ ਹਨ। ਅੰਤਰ ਰਾਸ਼ਟਰੀ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 2 ਕਰੋੜ ਰੁਪਏ ਹੈ। ਪੁਲਿਸ ਵੱਲੋਂ ਮੁਲਜ਼ਮਾਂ 'ਤੇ ਅਗਲੀ ਕਾਰਵਾਈ ਜਾਰੀ ਹੈ।

ABOUT THE AUTHOR

...view details