ਪਠਾਨਕੋਟ: ਪਿੰਡ ਲਾਹੜੀ ਬਾਵਿਆਂ 'ਚ ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਵੱਲੋਂ ਗੁੱਜਰ ਸਮੁਦਾਏ ਦੇ ਘਰ ਉੱਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਇਹ ਹਮਲਾ ਗੁੱਜਰ ਸਮੁਦਾਏ ਤੇ ਦੂਜੇ ਗੁੱਜਰ ਸਮੁਦਾਏ ਵੱਲੋਂ ਕੀਤਾ ਗਿਆ। ਹਥਿਆਰਬੰਦ ਵਿਅਕਤੀਆਂ ਦੀ ਗਿਣਤੀ ਦਰਜਨਾਂ 'ਚ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਹਥਿਆਰਬੰਦ ਵਿਅਕਤੀਆਂ ਨੇ ਹਮਲੇ ਦੌਰਾਨ ਗੁੱਜਰ ਪਰਿਵਾਰ ਦੀ ਧੀ ਨੂੰ ਚੁੱਕ ਕੇ ਲੈ ਗਏ।
ਪੀੜਤਾ ਦੇ ਪਿਤਾ ਰੋਸ਼ਨ ਨੇ ਦੱਸਿਆ ਕਿ ਰਾਤ ਦੇ 12:00 ਵਜੇ ਦੇ ਕਰੀਬ 10 -12 ਵਿਅਕਤੀਆਂ ਨੇ ਉਨ੍ਹਾਂ ਦੇ ਘਰ 'ਤੇ ਡਾਕਾ ਮਾਰਿਆ। ਜਿਸ 'ਚ ਉਨ੍ਹਾਂ ਵਿਅਕਤੀਆਂ ਕੋਲ ਤੇਜ਼ਧਾਰ ਵਾਲੇ ਹਥਿਆਰ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ ਤਾਂ ਪੀੜਤ ਪਰਿਵਾਰ ਵੱਲੋਂ ਪੂਰੇ ਪਿੰਡ 'ਚ ਰੋਲਾ ਪਾਇਆ ਗਿਆ। ਇਸ ਮਗਰੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਹਥਿਆਰਬੰਦ ਵਿਅਕਤੀਆਂ ਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।