ਪੰਜਾਬ

punjab

ETV Bharat / jagte-raho

ਪੁਲਿਸ ਮੁਠਭੇੜ 'ਚ ਮਾਰਿਆ ਗਿਆ ਇਨਾਮੀ ਗੈਂਗਸਟਰ ਰਾਕੇਸ਼ ਪਾਂਡੇ

ਇਨਾਮੀ ਗੈਂਗਸਟਰ ਰਾਕੇਸ਼ ਪਾਂਡੇ, ਉੱਤਰ ਪ੍ਰਦੇਸ਼ ਪੁਲਿਸ ਦੀ ਐਸਟੀਐਫ ਨਾਲ ਮੁਠਭੇੜ 'ਚ ਮਾਰਿਆ ਗਿਆ। ਰਾਕੇਸ਼ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਮਾਮਲੇ ਦਾ ਮੁਲਜ਼ਮ ਸੀ।

ਮਾਰਿਆ ਗਿਆ ਇਨਾਮੀ ਗੈਂਗਸਟਰ ਰਾਕੇਸ਼ ਪਾਂਡੇ
ਮਾਰਿਆ ਗਿਆ ਇਨਾਮੀ ਗੈਂਗਸਟਰ ਰਾਕੇਸ਼ ਪਾਂਡੇ

By

Published : Aug 9, 2020, 10:06 AM IST

ਲਖਨਊ: ਇਨਾਮੀ ਗੈਂਗਸਟਰ ਰਾਕੇਸ਼ ਪਾਂਡੇ ਉੱਤਰ ਪ੍ਰਦੇਸ਼ ਪੁਲਿਸ ਦੀ ਐਸਟੀਐਫ ਨਾਲ ਮੁਠਭੇੜ ਦੇ ਦੌਰਾਨ ਮਾਰਿਆ ਗਿਆ। ਇਸ ਦੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਐਸਟੀਐਫ ਆਈਜੀ ਨੇ ਦਿੱਤੀ ਹੈ।

ਯੁਪੀ ਐਸਟੀਐਫ ਨੇ ਇੱਕ ਲੱਖ ਰੁਪਏ ਦੇ ਇਨਾਮੀ ਗੈਂਗਸਟਰ ਰਾਕੇਸ਼ ਪਾਂਡੇ ਨੂੰ ਮੁਠਭੇੜ ਦੌਰਾਨ ਢੇਰ ਕਰ ਦਿੱਤਾ। ਸਰੋਜਨੀ ਨਗਰ ਪੁਲਿਸ ਸਟੇਸ਼ਨਾਂ ਦੇ ਨੇੜੇ ਐਸਟੀਐਫ ਟੀਮ ਅਤੇ ਗੈਂਗਸਟਰ ਰਾਕੇਸ਼ ਵਿਚਾਲੇ ਮੁਠਭੇੜ ਹੋਈ। ਇਸ 'ਚ ਰਾਕੇਸ਼ ਪਾਂਡੇ ਮਾਰਿਆ ਗਿਆ। ਇਸ ਦੀ ਪੁਸ਼ਟੀ ਯੂਪੀ ਐਸਟੀਐਫ ਦੇ ਉੱਤਰ ਪ੍ਰਦੇਸ਼ ਐਸਟੀਐਫ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਅਮਿਤਾਭ ਯਸ਼ ਨੇ ਕੀਤੀ ਹੈ।

ਦੱਸਣਯੋਗ ਹੈ ਕਿ ਹਨੁਮਾਨ ਪਾਂਡੇ ਉਰਫ ਰਾਕੇਸ਼ ਪਾਂਡੇ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਮਾਮਲੇ ਦਾ ਮੁਲਜ਼ਮ ਸੀ। ਸਾਲ 2005 ਵਿੱਚ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦਾ ਕਤਲ ਕੀਤਾ ਗਿਆ ਸੀ। ਸਾਲ 2013 ਵਿੱਚ ਇਸ ਮਾਮਲੇ ਦੀ ਜਾਂਚ ਯੂਪੀ ਪੁਲਿਸ ਤੋਂ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਗਾਜ਼ੀਪੁਰ ਤੋਂ ਦਿੱਲੀ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਇਸ ਦੇ ਲਈ ਕ੍ਰਿਸ਼ਨਾਨੰਦ ਦੀ ਪਤਨੀ ਅਲਕਾ ਰਾਏ ਨੇ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ।

ਗੈਂਗਸਟਰ ਰਾਕੇਸ਼, ਮੁਖਤਾਰ ਅੰਸਾਰੀ ਅਤੇ ਮੁੰਨਾ ਬਜਰੰਗੀ ਦਾ ਕਰੀਬੀ ਰਿਹਾ ਹੈ। ਮੁੰਨਾ ਬਜਰੰਗੀ ਦੇ ਕਤਲ ਤੋਂ ਬਾਅਦ ਰਾਕੇਸ਼ ਪਾਂਡੇ, ਮੁਖਤਾਰ ਅੰਸਾਰੀ ਗੈਂਗ ਦਾ ਵੱਡਾ ਸ਼ੂਟਰ ਬਣ ਗਿਆ। ਸੀਬੀਆਈ ਨੇ ਆਪਣੀ ਜਾਂਚ ਵਿੱਚ ਇਹ ਪਾਇਆ ਕਿ ਮਊ ਦੇ ਕੋਪਗੰਜ ਦਾ ਰਾਕੇਸ਼ ਪਾਂਡੇ ਕਈ ਸਨਸਨੀਖ਼ੇਜ ਵਾਰਦਾਤਾਂ ਵਿੱਚ ਸ਼ਾਮਲ ਸੀ। ਰਾਕੇਸ਼ ਕੁੱਲ 7 ਕਤਲ ਮਾਮਲਿਆਂ ਵਿੱਚ ਸ਼ਾਮਲ ਸੀ। ਇਸ ਸਬੰਧ 'ਚ ਯੂਪੀ ਐਸਟੀਐਫ ਕੋਲ ਪੁਖ਼ਤਾ ਸਬੂਤ ਅਤੇ ਚਸ਼ਮਦੀਦ ਗਵਾਹ ਮੌਜੂਦ ਹਨ।

ABOUT THE AUTHOR

...view details