ਅੰਮ੍ਰਿਤਸਰ : ਰੇਲਵੇ ਪੁਲਿਸ ਨੇ ਮਾਨਾਵਾਲਾ ਸਟੇਸ਼ਨ ਦੇ ਨੇੜੇ ਰੇਲਵੇ ਲਾਇਨ ਤੋਂ ਚਰਚ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਅਣਪਛਾਤਾ ਵਿਅਕਤੀ ਇੱਕ ਬੈਗ ਵਿੱਚ ਇਹ ਚਰਚ ਸੁੱਟ ਕੇ ਭੱਜ ਗਿਆ ਹੈ।
ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਅੰਬਾਲਾ ਵਾਲੇ ਪਾਸੇ ਤੋਂ ਰੇਲ ਗੱਡੀ ਵਿੱਚ ਨਸ਼ੀਲੇ ਪਦਾਰਥ ਆ ਰਹੇ ਹਨ।
ਜਿਸ ਦੇ ਅਧਾਰ 'ਤੇ ਪੁਲਿਸ ਲਗਾਤਾਰ ਰੇਲ ਗੱਡੀਆਂ ਦੀ ਜਾਂਚ ਕਰ ਰਹੀ ਸੀ । ਇਸੇ ਦੌਰਾਨ ਹੀ ਨਸ਼ਾ ਤਸਕਰ ਮਾਨਾਵਾਲਾ ਸਟੇਸ਼ਨ ਦੇ ਨੇੜੇ ਰੇਲਵੇ ਲਾਇਨ ਤੇ ਚਰਸ ਦਾ ਬੈਗ ਸੁੱਟ ਕੇ ਨੱਸ ਗਿਆ ।
ਅੰਮ੍ਰਿਤਸਰ ਦੇ ਮਾਨਾਵਾਲਾ ਸਟੇਸ਼ਨ ਤੋਂ ਸਾਡੇ 6 ਕਿੱਲੋ ਚਰਸ ਬਰਾਮਦ ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕੀਤਾ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ, ਕਿਹਾ- ਹਿੰਸਾ ਨਾਲ ਭਾਰਤ ਮਾਤਾ ਨੂੰ ਕੋਈ ਲਾਭ ਨਹੀਂ
ਉਨ੍ਹਾਂ ਦੱਸਿਆ ਕਿ ਇਸ ਬੈਗ ਵਿੱਚ 6 ਕਿਲੋ 500 ਗ੍ਰਾਮ ਚਰਚ ਹੈ । ਉਨ੍ਹਾਂ ਕਿ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।