ਸਿਓਲ:ਦੱਖਣੀ ਕੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਲੀ ਜੇ-ਮਯੁੰਗ 'ਤੇ ਮੰਗਲਵਾਰ ਨੂੰ ਦੱਖਣ-ਪੂਰਬੀ ਸ਼ਹਿਰ ਬੁਸਾਨ ਦੇ ਦੌਰੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਲੀ ਜਾਏ-ਮਯੁੰਗ 'ਤੇ ਦੱਖਣੀ-ਪੂਰਬੀ ਬੰਦਰਗਾਹ ਸ਼ਹਿਰ ਬੁਸਾਨ ਦੀ ਯਾਤਰਾ ਦੌਰਾਨ ਹਮਲਾ ਕੀਤਾ ਗਿਆ। ਕੋਰੀਆ ਦੀ ਮੁੱਖ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਲੀ ਨੂੰ ਪੱਤਰਕਾਰਾਂ ਨਾਲ ਸਵਾਲ-ਜਵਾਬ ਸੈਸ਼ਨ ਦੌਰਾਨ ਸਵੇਰੇ 10.27 ਵਜੇ (ਸਥਾਨਕ ਸਮੇਂ) 'ਤੇ ਗਰਦਨ ਦੇ ਖੱਬੇ ਪਾਸੇ ਸੱਟ ਲੱਗੀ। ਬੁਸਾਨ ਦੇ ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਲੀ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਸ਼ਹਿਰ ਵਿੱਚ ਇੱਕ ਨਵੇਂ ਹਵਾਈ ਅੱਡੇ ਦੀ ਉਸਾਰੀ ਵਾਲੀ ਥਾਂ ਦਾ ਦੌਰਾ ਕਰ ਰਹੇ ਸਨ। ਲੀ 2022 ਦੀ ਰਾਸ਼ਟਰਪਤੀ ਚੋਣ ਯੂਨ ਸੁਕ ਯੇਓਲ ਤੋਂ ਹਾਰ ਗਏ ਸਨ ।
ਯੋਨਹਾਪ ਦੀ ਰਿਪੋਰਟ ਦੇ ਅਨੁਸਾਰ, ਇਸ ਤੋਂ ਪਹਿਲਾਂ ਜੇ-ਮਯੁੰਗ ਨੇ ਬੁਸਾਨ ਦੇ ਗਡੇਓਕ ਆਈਲੈਂਡ 'ਤੇ ਇੱਕ ਨਵੇਂ ਹਵਾਈ ਅੱਡੇ ਦੀ ਉਸਾਰੀ ਵਾਲੀ ਥਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ,ਹਮਲੇ ਤੋਂ ਬਾਅਦ, ਉਹ ਹੋਸ਼ ਵਿਚ ਰਿਹਾ, ਪਰ ਖੂਨ ਵਗਦਾ ਰਿਹਾ। ਏਜੰਸੀ ਮੁਤਾਬਕ ਹਮਲੇ ਤੋਂ ਕਰੀਬ 20 ਮਿੰਟ ਬਾਅਦ ਲੀ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ਦੇ ਅਨੁਸਾਰ, ਹਮਲਾਵਰ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।