ਚੰਡੀਗੜ੍ਹ:ਤਰੱਕੀਆਂ ਅਤੇ ਘਰ ਦੇ ਹਲਾਤਾਂ ਨੂੰ ਸੁਧਾਰਨ ਦੇ ਲਈ ਪੰਜਾਬ ਤੋਂ ਕਈ ਨੌਜਵਾਨ ਵਿਦੇਸ਼ਾਂ ’ਚ ਜਾ ਕੇ ਵੱਸ ਰਹੇ ਹਨ। ਵਿਦੇਸ਼ ਚ ਰਹਿੰਦੇ ਪੰਜਾਬੀ ਨੌਜਵਾਨ ਕਈ ਕਾਮਯਾਬੀ ਵੀ ਹਾਸਿਲ ਕਰ ਰਹੇ ਹਨ। ਬੇਸ਼ਕ ਆਪਣਾ ਘਰ ਪਰਿਵਾਰ ਛੱਡ ਵਿਦੇਸ਼ ਗਏ ਨੌਜਵਾਨਾਂ ਨੇ ਕੇਨੇਡਾ ਅਤੇ ਬ੍ਰਿਟੇਨ ਦੀ ਸੰਸਦਾਂ ’ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਹੁਣ ਪੰਜਾਬੀ ਨੌਜਵਾਨਾਂ ਦੀ ਆਸਟ੍ਰੇਲੀਆ ਦੀਆਂ ਸੰਘੀ ਅਤੇ ਸੈਨੇਟ ਚੋਣਾਂ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ’ਚ 21 ਮਈ ਨੂੰ ਵੋਟਿੰਗ:ਦੱਸ ਦਈਏ ਕਿ ਆਸਟ੍ਰੇਲੀਆ ’ਚ 21 ਮਈ ਨੂੰ ਵੋਟਿੰਗ ਹੋਵੇਗੀ। ਸਦਨ ਦੀਆਂ ਸਾਰੀਆਂ 151 ਸੀਟਾਂ ’ਤੇ ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ ਜਿਨ੍ਹਾਂ ਚ 6 ਪੰਜਾਬੀ ਵੀ ਸ਼ਾਮਲ ਹਨ। ਆਸਟ੍ਰੇਲੀਆ ’ਚ ਬਹੁਮਤ ਦੀ ਸਰਕਾਰ ਬਣਾਉਣ ਦੇ ਲਈ ਇੱਕ ਪਾਰਟੀ ਨੂੰ ਉੱਥੇ ਦੀਆਂ 151 ਸੀਟਾਂ ਤੋਂ ਘੱਟੋਂ ਘੱਟ 76 ਸੀਟਾਂ ਜਿੱਤਣੀਆਂ ਹੋਣਗੀਆਂ।