ਟੈਂਪਾ:ਅਮਰੀਕਾ ਦੇ ਸ਼ਹਿਰ ਟੈਂਪਾ ਵਿੱਚ ਐਤਵਾਰ ਤੜਕੇ ਇੱਕ ਬਾਰ ਦੇ ਬਾਹਰ ਹੋਈ ਗੋਲੀਬਾਰੀ (shooting took place outside the bar ) ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਟੈਂਪਾ ਪੁਲਿਸ ਵਿਭਾਗ (Tampa Police Department) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਗੋਲੀਬਾਰੀ ਐਤਵਾਰ ਤੜਕੇ 3 ਵਜੇ LIT ਸਿਗਾਰ ਅਤੇ ਮਾਰਟੀਨੀ ਲਾਉਂਜ ਦੇ ਬਾਹਰ ਹੋਈ। ਇਸ ਦੇ ਅਨੁਸਾਰ ਕਲੱਬ ਦੇ ਅੰਦਰ ਬਹਿਸ ਕਰ ਰਹੇ ਦੋ ਗੁੱਟਾਂ ਵਿਚਕਾਰ ਟਕਰਾਅ ਹੋ ਗਿਆ, ਜਿਸ ਦੌਰਾਨ ਇੱਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਅਮਰੀਕਾ ਦੇ ਫਲੋਰੀਡਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 1 ਦੀ ਮੌਤ 6 ਜ਼ਖਮੀ - SHOOTING OUTSIDE A BAR
ਫਲੋਰਿਡਾ ਵਿੱਚ ਕਲੱਬ ਦੇ ਅੰਦਰ ਬਹਿਸ ਕਰ ਰਹੇ ਦੋ ਗੁੱਟਾਂ ਵਿਚਕਾਰ ਟਕਰਾਅ (Conflict between factions) ਹੋ ਗਿਆ ਅਤੇ ਟਕਰਾਅ ਦੌਰਾਨ ਇੱਕ ਸ਼ਖ਼ਸ ਨੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਇੱਕ ਸ਼ਖ਼ਸ ਦੀ ਮੌਤ (One person died during firing) ਵੀ ਹੋ ਗਈ।
ਅੰਨ੍ਹੇਵਾਹ ਗੋਲੀਬਾਰੀ
ਪੁਲਸ ਨੇ ਦੱਸਿਆ ਕਿ ਇਸ ਫਾਇਰਿੰਗ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਰੇ ਛੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ (Six injured were taken to hospital) ਗਿਆ ਹੈ। ਐਤਵਾਰ ਦੁਪਹਿਰ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਇਹ ਵੀ ਪੜ੍ਹੋ:US kidnapping: ਭਾਰਤੀ ਪਰਿਵਾਰ ਦੇ ਕਤਲ ਦਾ ਸ਼ੱਕੀ ਗ੍ਰਿਫਤਾਰ