ਪੰਜਾਬ

punjab

ETV Bharat / international

ਕੋਰੋਨਾ ਵਾਇਰਸ: ਇਰਾਨ ਵਿੱਚ 64 ਮਾਮਲੇ ਆਏ ਸਾਹਮਣੇ, 12 ਦੀ ਮੌਤ

ਇਰਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 64 ਹੋ ਗਈ ਹੈ ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ

By

Published : Feb 25, 2020, 1:08 PM IST

ਨਵੀਂ ਦਿੱਲੀ: ਇਰਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 64 ਹੋ ਗਈ ਹੈ ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਿਹਤ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸਮਾਚਾਰ ਏਜੰਸੀ ਮੁਤਾਬਕ, ਸੋਮਵਾਰ ਨੂੰ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਜਨਸਪੰਰਕ ਅਤੇ ਸੂਚਨਾ ਕੇਂਦਰ ਦੇ ਪ੍ਰਮੁੱਖ ਕਿਆਨੁਸ਼ ਜਹਾਂਪੁਰ ਨੇ ਕਿਹਾ ਕਿ ਪੀੜਤ ਲੋਕ, ਕੋਮ, ਰਸ਼ਤ, ਟੋਨੇਕਾਬੋਨ ਅਤੇ ਰਾਜਧਾਨੀ ਤਿਹਰਾਨ ਵਿੱਚ ਹਨ।

ਇਸ ਤੋਂ ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਫੇਸ ਮਾਸਕ ਬਣਾਉਣ ਵਾਲੀ ਕੰਪਨੀ ਨੇ ਇਸ ਦਾ ਉਤਪਾਦਨ ਵਧਾ ਦਿੱਤਾ ਹੈ।

ਕੋਰੋਨਾ ਵਾਇਰਸ ਦੇ ਕਾਰਨ ਇਰਾਨ ਨੇ ਪਾਕਿਸਤਾਨ, ਤੁਰਕੀ ਅਤੇ ਅਰਮੇਨੀਆ ਨਾਲ ਆਪਣੀਆਂ ਸਰਹੱਦਾਂ ਨੂੰ ਅਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਹੈ।

ABOUT THE AUTHOR

...view details