ਢਾਕਾ: ਫ੍ਰਾਂਸ 'ਚ ਪੈਗੰਬਰ ਮੁਹੰਮਦ ਦੇ ਵਿਅੰਗਆਤਮਕ ਤਸਵੀਰ ਦੇ ਵਿਰੋਧ 'ਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਇੱਕ ਇਸਲਾਮਾਵਾਦੀ ਸਮੂਹ ਦੇ ਲਗਭਗ 10,000 ਲੋਕਾਂ ਨੇ ਮੰਗਲਵਾਰ ਨੂੰ ਰੈਲੀ ਕੀਤੀ। ਸਮੂਹ ਦੇ ਨੇਤਾ ਨੇ ਫ੍ਰਾਂਸ ਦੇ ਸਮਾਨ ਦੀ ਨਿਖੇਧੀ ਕੀਤੀ।
ਮੁਸਲਿਮ ਬਹੁਗਿਣਤੀ ਵਾਲੇ ਦੇਸ਼ 'ਚ ਇਸਲਾਮਿਕ ਕਾਨੂੰਨ ਲਾਗੂ ਕਰਨ ਦੀ ਵਕਾਲਤ ਕਰਨ ਵਾਲੇ ਇੱਕ ਸਮੂਹ 'ਇਸਲਾਮੀ ਅੰਦੋਲਨ ਬੰਗਲਾਦੇਸ਼' ਦੇ ਪ੍ਰਦਰਸ਼ਨਕਾਰੀ ਬੈਨਰ ਤੇ ਤਖ਼ਤਿਆਂ ਲਏ ਇੱਕਠੇ ਹੋਏ , ਜਿਸ 'ਚ ਲਿਖਿਆ ਸੀ ਕਿ 'ਦੁਨਿਆ ਦੇ ਸਾਰੇ ਮੁਸਲਮਾਨ ਇੱਕਜੁਟ ਹੋ ਜਾਓ' ਤੇ 'ਫ੍ਰਾਂਸ ਦਾ ਬਹਿਸ਼ਕਾਰ ਕਰੋ'।