ਕੋਲੰਬੋ : ਸ੍ਰੀਲੰਕਾ ਦੇ ਫੌਜ ਮੁੱਖੀ ਨੇ ਈਸਟਰ ਮੌਕੇ ਹੋਏ ਬੰਬ ਧਮਾਕੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਤਮਘਾਤੀ ਹਮਲਾਵਾਰਾਂ ਦੇ ਭਾਰਤ ਯਾਤਰਾ ਤੇ ਆਉਣ ਦੀ ਗੱਲ ਆਖੀ ਹੈ।
ਸ੍ਰੀਲੰਕਾ ਬੰਬ ਧਮਾਕਾ: ਫੋਜ ਮੁੱਖੀ ਦਾ ਦਾਅਵਾ, 'ਹਮਲਾਵਰਾਂ ਨੇ ਕਸ਼ਮੀਰ 'ਚ ਲਈ ਟ੍ਰੇਨਿੰਗ' - kashmir
ਸ਼੍ਰੀਲੰਕਾ ਸੁਰੱਖਿਆ ਵਿਭਾਗ ਵੱਲੋਂ ਈਸਟਰ ਮੌਕੇ ਲੜੀਵਾਰ ਬੰਬ ਧਮਾਕੇ ਦੀ ਜਾਂਚ ਜਾਰੀ ਹੈ। ਇਸ ਦੇ ਤਹਿਤ ਸ਼੍ਰੀਲੰਕਾ ਦੇ ਫੌਜ਼ ਮੁੱਖੀ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਆਤਮਘਾਤੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਹਮਲਾਵਾਰਾਂ ਨੇ ਭਾਰਤ ਦੀ ਯਾਤਰੀ ਕੀਤੀ ਸੀ ਅਤੇ ਉਹ ਇਥੇ ਹਮਲੇ ਲਈ ਟ੍ਰੇਨਿੰਗ ਲਈ ਆਏ ਸਨ।
ਫੌਜ ਮੁੱਖੀ ਜਨਰਲ ਮਹੇਸ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਆਤਮਘਾਤੀ ਹਮਲਾਵਾਰਾਂ ਨੇ 21 ਅਪ੍ਰੈਲ ਨੂੰ ਬੰਬ ਧਮਾਕੇ ਕੀਤੇ ਸਨ ਉਨ੍ਹਾਂ ਨੇ ਇਸ ਤੋਂ ਪਹਿਲਾਂ ਭਾਰਤ ਦੇ ਕਸ਼ਮੀਰ, ਕੇਰਲ ਅਤੇ ਬੈਂਗਲੂਰ ਦੀ ਯਾਤਰਾ ਕੀਤੀ ਹੈ। ਉਨ੍ਹਾਂ ਇਹ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਇਹ ਹਮਲਾਵਰ ਭਾਰਤ ਵਿੱਚ ਹਮਲੇ ਦੀ ਟ੍ਰੇਨਿੰਗ ਲੈਣ ਆਏ ਸਨ। ਉਨ੍ਹਾਂ ਇਹ ਵੀ ਖ਼ਦਸ਼ਾ ਪ੍ਰਗਟ ਕੀਤ ਕਿ ਹਮਲਾਵਰ ਕਿਸੇ ਅੱਤਵਾਦੀ ਸੰਗਠਨ ਨਾਲ ਲਿੰਕ ਬਣਾਉਣ ਲਈ ਭਾਰਤ ਆਏ ਸਨ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਕੁਝ ਅਜਿਹੇ ਸਬੂਤ ਜਿਸ ਦੀ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਥੇ ਭਾਰਤ ਦੇ ਸੁਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼੍ਰੀਲੰਕਾ ਨੇ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅਜੇ ਤੱਕ ਭਾਰਤੀ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ।