ਪੰਜਾਬ

punjab

ਪਾਕਿਸਤਾਨ: ਮੰਦਰ ਵਿੱਚ ਭੰਨ-ਤੋੜ, ਚੋਰੀ ਕਰਨ ਵਾਲਿਆਂ ਨੂੰ ਕੀਤਾ ਮੁਆਫ਼

ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਛਾਛਰੋ ਕਸਬੇ ਨੇੜਲੇ ਪਿੰਡ ਦੇ ਇੱਕ ਹਿੰਦੂ ਮੰਦਰ ਵਿੱਚ ਚੋਰੀ ਕਰਨ ਅਤੇ ਉਸ ਦੀ ਭੰਨ-ਤੋੜ ਕਰਨ ਦੇ ਦੋਸ਼ ਵਿੱਚ ਚਾਰ ਮੁੰਡਿਆਂ ਨੂੰ ਹਿੰਦੂ ਭਾਈਚਾਰੇ ਨੇ ਸਦਭਾਵਨਾ ਦਿਖਾਉਂਦਿਆਂ ਮੁਆਫ ਕਰ ਦਿੱਤਾ ਹੈ

By

Published : Feb 2, 2020, 8:24 PM IST

Published : Feb 2, 2020, 8:24 PM IST

ETV Bharat / international

ਪਾਕਿਸਤਾਨ: ਮੰਦਰ ਵਿੱਚ ਭੰਨ-ਤੋੜ, ਚੋਰੀ ਕਰਨ ਵਾਲਿਆਂ ਨੂੰ ਕੀਤਾ ਮੁਆਫ਼

vandalised hindu temple in sindh
ਫ਼ੋਟੋ

ਕਰਾਚੀ: ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਛਾਛਰੋ ਕਸਬੇ ਨੇੜੇ ਇੱਕ ਹਿੰਦੂ ਮੰਦਰ ਵਿੱਚ ਚੋਰੀ ਕਰਨ ਅਤੇ ਉਸ ਦੀ ਭੰਨ-ਤੋੜ ਕਰਨ ਦੇ ਦੋਸ਼ ਵਿੱਚ ਚਾਰ ਮੁੰਡਿਆਂ ਨੂੰ ਹਿੰਦੂ ਭਾਈਚਾਰੇ ਨੇ ਸਦਭਾਵਨਾ ਦਿਖਾਉਂਦਿਆਂ ਮੁਆਫ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਦਰਜ ਕੀਤੇ ਗਏ ਕੇਸ ਨੂੰ ਵਾਪਸ ਵੀ ਲੈ ਲਿਆ ਗਿਆ ਹੈ ਤੇ ਅਦਾਲਤ ਨੇ ਵੀ ਚਾਰਾਂ ਨੂੰ ਰਿਹਾਅ ਕਰ ਦਿੱਤਾ ਹੈ।

ਫ਼ੋਟੋ

ਛਾਛਰੋ ਦੇ ਨੇੜਲੇ ਇੱਕ ਪਿੰਡ ਦੇ ਇੱਕ ਮੰਦਰ ਵਿੱਚ ਬੀਤੀ 26 ਜਨਵਰੀ ਨੂੰ ਚੋਰੀ ਕੀਤੀ ਗਈ ਤੇ ਇਸ ਨੂੰ ਅਸ਼ੁੱਧ ਵੀ ਕੀਤਾ ਗਿਆ ਸੀ। ਮੰਦਰ ਦੀਆਂ ਮੁਰਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਦੀ ਚੌਤਰਫਾ ਨਿੰਦਾ ਹੋਈ। ਹਿੰਦੂ ਭਾਈਚਾਰੇ ਦੇ ਨਾਲ-ਨਾਲ ਸਿਆਸਤਦਾਨਾਂ ਤੇ ਸਮਾਜਸੇਵੀਆਂ ਨੇ ਇਸ ਉੱਤੇ ਨਾਰਾਜ਼ਗੀ ਜਤਾਈ ਸੀ।

ਉਥੋਂ ਦੇ ਵਸਨੀਕ ਨੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਦੇ ਬਾਅਦ ਪੁਲਿਸ ਨੇ 12 ਤੋਂ 15 ਸਾਲਾਂ ਦੇ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਉਸੇ ਪਿੰਡ ਦੇ ਰਹਿਣ ਵਾਲੇ ਸਨ ਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਹਨ। ਮੁੰਡਿਆਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਹੀ ਮੰਦਰ ਵਿੱਚ ਪੈਸਿਆਂ ਦੀ ਚੋਰੀ ਕੀਤੀ ਸੀ।

ਇੱਕ ਰਿਪੋਰਟ ਮੁਤਾਬਕ ਇਨ੍ਹਾਂ ਨੂੰ ਇੱਕ ਸਥਾਨਕ ਅਦਾਲਤ ਨੇ ਹੈਦਰਾਬਾਦ ਸਥਿਤ ਜੁਵੇਨਾਈਲ ਸਕੂਲ ਵਿੱਚ ਭੇਜਿਆ ਗਿਆ ਸੀ ਤੇ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਹਿੰਦੂ ਭਾਈਚਾਰੇ ਨੇ ਇਸ ਸ਼ਿਕਾਇਤ ਨੂੰ ਵਾਪਸ ਲੈ ਲਿਆ। ਇਸ ਤੋਂ ਬਾਅਦ ਅਦਾਲਤ ਨੇ ਚਾਰਾਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ।

ਸਿੰਧ ਦੇ ਮੁੱਖ ਮੰਤਰੀ ਦੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਅਤੇ ਐਡਵੋਕੇਟ ਵੀਰਜੀ ਕੋਲਹੀ ਨੇ ਦੱਸਿਆ ਕਿ ਹਿੰਦੂ ਪੰਚਾਇਤ ਵਿੱਚ ਸ਼ਾਮਲ ਬਜ਼ੁਰਗਾਂ ਨੇ ਸ਼ਿਕਾਇਤਕਰਤਾ ਪ੍ਰੇਮ ਕੁਮਾਰ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਸਕੂਲੀ ਬੱਚਿਆਂ ਨੂੰ ਮੁਆਫ ਕਰ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਸਦਭਾਵਨਾ ਦੇ ਅਜਿਹੇ ਹੀ ਕਦਮ ਦੀ ਉਮੀਦ ਮੁਸਲਿਮ ਭਾਈਚਾਰੇ ਤੋਂ ਘੋਟਕੀ ਜ਼ਿਲ੍ਹੇ ਦੇ ਹਿੰਦੂ ਅਧਿਆਪਕ ਦੇ ਮਾਮਲੇ ਵਿੱਚ ਕਰ ਰਹੇ ਹਾਂ ਜੋ ਕੁਫ਼ਰ ਦੇ ਆਰੋਪ ਵਿੱਚ ਕੈਦ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਹਿੰਦੂ ਅਧਿਆਪਕ ਦੇ ਖ਼ਿਲਾਫ਼ ਵੀ ਇਸੇ ਤਰ੍ਹਾਂ ਮਾਮਲਾ ਵਾਪਸ ਲੈ ਲਿਆ ਜਾਵੇਗਾ।

ABOUT THE AUTHOR

...view details