ਚੰਡੀਗੜ੍ਹ : ਪਾਕਿਸਤਾਨ ਫੌਜ ਨੇ ਐਤਵਾਰ ਨੂੰ ਆਪਣੇ ਉੱਚ ਜਨਰਲ ਅਧਿਕਾਰੀਆਂ ਦੀ ਪੋਸਟਿੰਗ ਨੂੰ ਲੈ ਕੇ ਫੇਰਬਦਲ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਫੇਰਬਦਲ ਵਿੱਚ ਸਭ ਤੋਂ ਅਹਿਮ ਅਹੁਦਾ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਦਿੱਤਾ ਗਿਆ ਹੈ। ਫੈਜ਼ ਹਮੀਦ ਇਸ ਤੋਂ ਪਹਿਲਾਂ ਪਾਕਿਸਤਨ ਫ਼ੌਜ ਵਿੱਚ ਮੇਜਰ ਜਨਰਲ ਦੇ ਅਹੁਤੇ 'ਤੇ ਸਨ। ਉਨ੍ਹਾਂ ਨੂੰ ਹੁਣ ਤਰੱਕੀ ਦਿੰਦੇ ਹੋਏ ਲੈਫਟੀਨੈਂਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ। ਫੈਜ਼ ਹਮੀਦ ਨੂੰ ਜਨਰਲ ਹੈਡਕੁਆਟਰ ਵਿੱਚ ਐਡਜੁਾਇੰਟ ਜਨਰਲ ਦਾ ਅਹੁਦਾ ਵੀ ਦਿੱਤਾ ਗਿਆ ਸੀ।
ਪਾਕਿ: ਲੈਫਟੀਨੈਂਟ ਜਨਰਲ ਫੈਜ਼ ਹਮੀਦ ISI ਮੁਖੀ ਨਿਯੁਕਤ - Lt. Gen. Faiz Hameed
ਪਾਕਿਸਤਾਨ ਫੌਜ ਵੱਲੋਂ ਆਪਣੇ ਉੱਚ ਅਧਿਕਾਰੀ ਦੀ ਤਾਇਨਾਤੀ ਨੂੰ ਲੈ ਕੇ ਵੱਡਾ ਫ਼ੇਰਬਦਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਭ ਤੋਂ ਅਹਿਮ ਡੀਜੀ (ਆਈਐਸਆਈ) ਦੇ ਅਹੁਦੇ ਉੱਤੇ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਨਿਯੁਕਤ ਕੀਤਾ ਗਿਆ ਹੈ।
ਲੈਫਟੀਨੈਂਟ ਜਨਰਲ ਫੈਜ਼ ਹਮੀਦ DG ISI ਨਿਯੁਕਤ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫੈਜ਼ ਹਮੀਦ ਆਈਐਸਆਈ ਕਾਉਂਟਰ ਇੰਟੈਲੀਜੈਂਸ ਵਿੰਗ ਦੇ ਮੁੱਖੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਆਈਐਸਪੀਆਰ ਮੁਤਾਬਕ ਜਨਰਲ ਹਮੀਦ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਦੀ ਥਾਂ ਉੱਤੇ ਸੇਵਾ ਨਿਭਾਉਣਗੇ, ਜੋ ਹੁਣ ਕਮਾਂਡਰ ਗੁਜਰਾਵਾਲਾਂ ਵਜੋਂ ਨਿਯੁਕਤ ਕੀਤੇ ਗਏ ਹਨ।