ਪੰਜਾਬ

punjab

ETV Bharat / international

ਪਾਕਿ 'ਚ ਮਿਲਿਆ 1300 ਵਰ੍ਹੇ ਪੁਰਾਣਾ ਹਿੰਦੂ ਮੰਦਰ

ਪਾਕਿਸਤਾਨ ਅਤੇ ਇਟਲੀ ਦੇ ਪੁਰਾਤੱਤਵ ਮਾਹਰਾਂ ਦੁਆਰਾ ਉੱਤਰ ਪੱਛਮੀ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਇੱਕ ਪਹਾੜ ਵਿੱਚ 1300 ਸਾਲ ਪੁਰਾਣੇ ਹਿੰਦੂ ਮੰਦਰ ਦੀ ਖੋਜ ਕੀਤੀ ਗਈ ਹੈ।

LORD VISHNUS 1300 YEAR OLD TEMPLE DISCOVERED IN NORTHWEST PAKISTAN
ਪਾਕਿ 'ਚ ਮਿਲਿਆ 1300 ਵਰ੍ਹੇ ਪੁਰਾਣਾ ਹਿੰਦੂ ਮੰਦਰ

By

Published : Nov 21, 2020, 9:32 AM IST

ਪੇਸ਼ਾਵਰ: ਪਾਕਿਸਤਾਨ ਅਤੇ ਇਟਲੀ ਦੇ ਪੁਰਾਤੱਤਵ ਮਾਹਰਾਂ ਦੁਆਰਾ ਉੱਤਰ ਪੱਛਮੀ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਇੱਕ ਪਹਾੜ ਵਿੱਚ 1300 ਸਾਲ ਪੁਰਾਣੇ ਹਿੰਦੂ ਮੰਦਰ ਦੀ ਖੋਜ ਕੀਤੀ ਗਈ ਹੈ।

ਇਸ ਮੰਦਰ ਦੀ ਭਾਲ ਬਾਰਿਕੋਟ ਘਨਾਈ ਵਿਖੇ ਖੁਦਾਈ ਦੌਰਾਨ ਹੋਈ ਸੀ। ਖੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਦੇ ਫਜ਼ਲੇ ਖਾਲੀਕ ਨੇ ਵੀਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਮੰਦਰ ਭਗਵਾਨ ਵਿਸ਼ਨੂੰ ਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੰਦਰ 1300 ਸਾਲ ਪਹਿਲਾਂ ਹਿੰਦੂ ਸ਼ਾਹੀ ਦੌਰ ਦੌਰਾਨ ਬਣਾਇਆ ਗਿਆ ਸੀ।

ਹਿੰਦੂ ਸ਼ਾਹੀ ਜਾਂ ਕਾਬੁਲ ਸ਼ਾਹੀ (850–1023 ਈ.) ਇੱਕ ਹਿੰਦੂ ਖ਼ਾਨਦਾਨ ਸੀ ਜਿਸ ਨੇ ਕਾਬਲ ਘਾਟੀ (ਪੂਰਬੀ ਅਫਗਾਨਿਸਤਾਨ), ਗੰਧਾਰ (ਅਜੋਕੀ ਪਾਕਿਸਤਾਨ) ਅਤੇ ਅਜੋਕੀ ਉੱਤਰ ਪੱਛਮੀ ਭਾਰਤ ਉੱਤੇ ਰਾਜ ਕੀਤਾ।

ਪੁਰਾਤੱਤਵ ਵਿਗਿਆਨੀਆਂ ਨੇ ਖੁਦਾਈ ਦੇ ਦੌਰਾਨ ਮੰਦਰ ਵਾਲੀ ਜਗ੍ਹਾ ਦੇ ਕੋਲ ਕੈਂਪ ਅਤੇ ਗਾਰਡ ਲਈ ਮੀਨਾਰਾਂ ਆਦਿ ਵੀ ਪਾਏ ਹਨ। ਮਾਹਰਾਂ ਨੇ ਮੰਦਰ ਦੇ ਨੇੜੇ ਪਾਣੀ ਦਾ ਇੱਕ ਤਲਾਅ ਵੀ ਪਾਇਆ ਹੈ। ਸ਼ਾਇਦ ਸ਼ਰਧਾਲੂ ਪੂਜਾ ਤੋਂ ਪਹਿਲਾਂ ਉਥੇ ਇਸ਼ਨਾਨ ਕਰਦੇ ਸਨ।

ਖਾਲੀਕ ਨੇ ਕਿਹਾ ਕਿ ਖੇਤਰ ਵਿੱਚ ਪਹਿਲੀ ਵਾਰ ਹਿੰਦੂ ਸ਼ਾਹੀ ਦੌਰ ਦੇ ਨਿਸ਼ਾਨ ਪਾਏ ਗਏ ਹਨ।

ABOUT THE AUTHOR

...view details