ਪੰਜਾਬ

punjab

ਕਾਬੂਲ ਦੀ ਮਸਜਿਦ 'ਤੇ ਹੋਏ ਹਮਲੇ 'ਚ 12 ਬੱਚਿਆਂ ਦੀ ਮੌਤ, ਕਈ ਜ਼ਖ਼ਮੀ

By

Published : Oct 22, 2020, 10:09 PM IST

ਅਫ਼ਗਾਨਿਸਤਾਨ ਦੇ ਕਾਬੂਲ ਦੇ ਉੱਤਰੀ ਤਖਾਰ ਸੂਬੇ ਵਿੱਚ ਇੱਕ ਮਸਜਿਦ ਉੱਤੇ ਹੋਏ ਹਮਲੇ ਵਿੱਚ 12 ਬੱਚੇ ਮਾਰੇ ਗਏ ਹਨ, ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ।

ਕਾਬੂਲ ਦੀ ਮਸਜਿਦ 'ਤੇ ਹੋਏ ਹਮਲੇ 'ਚ 12 ਬੱਚਿਆਂ ਦੀ ਮੌਤ, ਕਈ ਜ਼ਖ਼ਮੀ
ਕਾਬੂਲ ਦੀ ਮਸਜਿਦ 'ਤੇ ਹੋਏ ਹਮਲੇ 'ਚ 12 ਬੱਚਿਆਂ ਦੀ ਮੌਤ, ਕਈ ਜ਼ਖ਼ਮੀ

ਕਾਬੂਲ: ਅਫ਼ਗਾਨਿਸਾਤਨ ਨੇ ਉੱਤਰੀ ਤਖਾਰ ਸੂਬੇ ਵਿੱਚ ਇੱਕ ਮਸਜਿਦ ਉੱਤੇ ਇੱਕ ਹਵਾਈ ਹਮਲੇ ਹੋਇਆ, ਜਿਸ ਵਿੱਚ ਘੱਟੋ-ਘੱਟ 12 ਬੱਚੇ ਮਾਰੇ ਗਏ ਹਨ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਬੇ ਦੇ ਕੌਂਸਲਰ ਮੁਹੰਮਦ ਆਜਮ ਅਫਜਾਲੀ ਨੇ ਦੱਸਿਆ ਕਿ ਇਹ ਹਮਲਾ 21 ਅਕਤੂਬਰ ਨੂੰ ਬਹਿਰੈਕ ਜ਼ਿਲ੍ਹੇ ਵਿੱਚ ਹੋਇਆ, ਜਿਥੇ ਤਾਲਿਬਾਨ ਲੜਾਕੂਆਂ ਨੇ ਪਹਿਲਾਂ ਹੀ 40 ਤੋਂ ਜ਼ਿਆਦਾ ਅਫ਼ਗਾਨ ਸੁਰੱਖਿਆ ਬਲਾਂ ਨੂੰ ਮਾਰ ਸੁੱਟਿਆ ਸੀ। ਸੂਬੇ ਦੇ ਗਵਰਨਰ ਦੇ ਬੁਲਾਰੇ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਅਫਜਾਲੀ ਨੇ ਕਿਹਾ ਕਿ ਇੱਕ ਜਹਾਜ਼ ਨੇ ਮਸਜਿਦ ਉੱਤੇ ਬੰਬ ਸੁੱਟੇ ਸਨ। ਇਸ ਵਿੱਚ ਤਾਲਿਬਾਨ ਲੜਾਕੂ ਸ਼ਾਮਲ ਸਨ, ਜੋ ਸੁਰੱਖਿਆ ਬਲਾਂ ਉੱਤੇ ਕੀਤੇ ਗਏ ਖ਼ੂਨੀ ਹਮਲੇ ਵਿੱਚ ਵੀ ਸ਼ਾਮਲ ਸਨ।

ਅਫਜਾਲੀ ਅਤੇ ਇੱਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਅੱਤਵਾਦੀ ਪਹਿਲਾਂ ਹੀ ਮਸਜਿਦ ਛੱਡ ਚੁੱਕੇ ਸਨ।

ਗੰਧਾਰ ਆਰਐੱਫ਼ਈ ਨੇ ਦੱਸਿਆ ਕਿ ਸਰਕਾਰ ਅਤੇ ਤਾਲਿਬਾਨ ਦੇ ਨੁਮਾਇੰਦਿਆਂ ਵਿਚਕਾਰ ਚੱਲ ਰਹੀ ਸ਼ਾਂਤੀ ਗੱਲਬਾਤ ਦੇ ਬਾਵਜੂਦ ਇਹ ਹਿੰਸਾ ਹੋਈ ਹੈ।

ਦੱਸ ਦਈਏ ਕਿ ਵਿਦਰੋਹੀਆਂ ਨੇ ਹੁਣ ਤੱਕ ਜੰਗਬੰਦੀ ਨੂੰ ਸਵੀਕਾਰ ਨਹੀਂ ਕੀਤਾ ਹੈ, ਮਾਹਿਰਾਂ ਦਾ ਅਨੁਮਾਨ ਹੈ ਕਿ ਜੰਗਬੰਦੀ ਉੱਤੇ ਸਹਿਮਤੀ ਬਣਨ ਤੋਂ ਪਹਿਲਾਂ ਤੋਂ ਲੰਬੀ ਅਤੇ ਸਖ਼ਤ ਗੱਲਬਾਤ ਹੋਵੇਗੀ। ਇਸ ਵਿਚਕਾਰ ਪੂਰੇ ਦੇਸ਼ ਵਿੱਚ ਜੰਗਬੰਦੀ ਜਾਰੀ ਹੈ। ਇੱਕ ਹਫ਼ਤੇ ਤੋਂ ਦੱਖਣੀ ਅਫ਼ਗਾਨਿਸਤਾਨ ਵਿੱਚ ਚੱਲ ਰਹੀ ਲੜਾਈ ਵਿੱਚ 100 ਤੋਂ ਜ਼ਿਆਦਾ ਨਾਗਰਿਕ ਮਾਰੇ ਗਏ ਹਨ ਅਤੇ ਕਈ ਹਜ਼ਾਰ ਲੋਕਾਂ ਨੂੰ ਆਪਣੇ ਪਿੰਡਾਂ ਨੂੰ ਛੱਡ ਕੇ ਜਾਣਾ ਪਿਆ ਹੈ।

ABOUT THE AUTHOR

...view details