ਵਾਸ਼ਿੰਗਟਨ: ਯੂਐਸ ਦੇ ਪ੍ਰਤੀਨਿਧੀ ਸਭਾ ਨੇ ਛੋਟੇ ਕਾਰੋਬਾਰਾਂ, ਹਸਪਤਾਲਾਂ ਅਤੇ ਕੋਰੋਨਾ ਵਾਇਰਸ ਟੈਸਟਿੰਗ ਲਈ ਫੰਡ ਵਧਾਉਣ ਲਈ 4,484 ਬਿਲੀਅਨ ਦਾ ਰਾਹਤ ਪੈਕੇਜ ਪਾਸ ਕਰ ਦਿੱਤਾ ਹੈ, ਜਿਸ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਹੋਣੇ ਬਾਕੀ ਹਨ। ਸੀਨੇਟ ਨੇ ਇਸ ਕਾਨੂੰਨ ਨੂੰ ਤੁਰੰਤ ਮਨਜ਼ੂਰੀ ਦੇਣ ਤੋਂ 2 ਦਿਨ ਬਾਅਦ ਹੇਠਲੇ ਸਦਨ ਨੇ 388-55 ਵੋਟਾਂ ਨਾਲ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਸਿਨਹੂਆ ਤੋਂ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ, ਕਾਂਗਰਸ ਡੈਮੋਕਰੇਟਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਪੈਕੇਜ ਉੱਤੇ ਟਰੰਪ ਪ੍ਰਸ਼ਾਸਨ ਨਾਲ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਸਨ।
ਇਹ ਪੈਕੇਜ ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਦੇਣ ਲਈ ਪੇ-ਚੈਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀਪੀਪੀ) ਲਈ $ 310 ਬਿਲੀਅਨ ਤੋਂ ਵੱਧ ਦੇ ਫੰਡ ਮੁਹੱਈਆ ਕਰਵਾਏਗਾ, ਨਾਲ ਹੀ ਹਸਪਤਾਲਾਂ ਲਈ 75 ਬਿਲੀਅਨ ਡਾਲਰ ਅਤੇ ਵਾਇਰਸ ਟੈਸਟ ਲਈ 25 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ।