ਅਮਰੀਕਾ : ਵਿਸ਼ਵ ਦੇ ਸਭ ਤੋਂ ਵੱਡੇ ਜਹਾਜ਼ ਨੇ ਸ਼ਨੀਵਾਰ ਨੂੰ ਕੈਲੀਫ਼ੋਰਨੀਆ ਤੋਂ ਆਪਣੀ ਪਹਿਲੀ ਉਡਾਨ ਭਰੀ। ਇਹ ਜਹਾਜ਼ ਪੁਲਾੜ 'ਚ ਰਾਕੇਟ ਅਤੇ ਉਪਗ੍ਰਹਿ ਛੱਡਣ ਲਈ ਸਮਰਥ ਹੈ।
ਵਿਸ਼ਵ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਭਰੀ ਪਿਹਲੀ ਉਡਾਣ - 17,000 Feet
ਵਿਸ਼ਵ ਦੇ ਸਭ ਤੋਂ ਵੱਡੇ ਜਹਾਜ ਨੇ ਕੱਲ੍ਹ ਕੈਲੀਫ਼ੋਰਨੀਆ ਤੋਂ ਆਪਣੀ ਪਹਿਲੀ ਉਡਾਣ ਭਰੀ।ਇਸ ਜਹਾਜ਼ ਬੇਹਦ ਖ਼ਾਸ ਹੈ ਕਿਉਂਕਿ ਇਸ ਦੀ ਵਰਤੋਂ ਪੁਲਾੜ 'ਚ ਰਾਕੇਟ ਅਤੇ ਉਪਗ੍ਰਹਿ ਛੱਡਣ ਲਈ ਕੀਤੀ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ ਇਸ ਜਹਾਜ਼ ਨੂੰ ਸਕੇਲਡ ਕੰਪੋਜ਼ਿਟਸ ਨਾਂਅ ਦੀ ਇੰਜੀਨੀਅਰਿੰਗ ਕੰਪਨੀ ਨੇ ਤਿਆਰ ਕੀਤਾ ਹੈ। ਸਟ੍ਰੈਟੋਲਾਂਚ ਦੇ ਸੀਈਓ ਜੀਨ ਫ਼ਲੌਇਡ ਨੇ ਇਸ ਪਹਿਲੀ ਪਰੀਖਣ ਉਡਾਣ ਨੂੰ ਬੇਹਦ ਸ਼ਾਨਦਾਰ ਕਰਾਰ ਦਿੱਤਾ।
ਕੱਲ੍ਹ ਇਸ ਜਹਾਜ਼ ਦੀ ਉਡਾਣ ਦਾ ਪਹਿਲਾ ਪਰੀਖਣ ਕੀਤਾ ਗਿਆ। ਪਰੀਖਣ ਸਮੇਂ ਇਹ ਜਹਾਜ਼ ਮੋਜੇਵ ਰੇਗਿਸਤਾਨ ਉੱਤੇ 304 ਕਿਲੋਮੀਟਰ (189 ਮੀਲ) ਪ੍ਰਤੀ ਘੰਟਾ ਅਤੇ 17,000 ਫ਼ੁੱਟ (5,182 ਮੀਟਰ) ਦੀ ਉਚਾਈ ਤੱਕ ਲਗਭਗ ਢਾਈ ਘੰਟੇ ਤੱਕ ਉੱਡਿਆ।
ਕਿਉਂ ਹੈ ਖ਼ਾਸ
ਇਸ ਹਵਾਈ ਜਹਾਜ਼ ਵਿੱਚ ਦੋ ਫ਼ਿਊਜ਼ਲੇਜਸ ਤੇ ਛੇ ਬੋਇੰਗ 747 ਇੰਜਣ ਫ਼ਿੱਟ ਕੀਤੇ ਗਏ ਹਨ। ਇਸ ਦੇ ਪਰ ਫ਼ੁੱਟਬਾਲ ਦੇ ਮੈਦਾਨ ਤੋਂ ਜ਼ਿਆਦਾ ਦੂਰ ਤੱਕ ਫੈਲੇ ਹੋਏ ਹੁੰਦੇ ਹਨ। ਇਸ ਦੇ ਏਅਰਬੱਸ (ਏ380) ਤੋਂ ਡੇਢ ਗੁਣਾ ਜ਼ਿਆਦਾ ਵੱਡੇ ਹਨ। ਇਸ ਜਹਾਜ਼ ਦੇ ਪਰਾਂ ਦਾ ਫੈਲਾਅ ਲਗਭਗ 117 ਮੀਟਰ ਤੱਕ ਹੈ। ਇਸ ਜਹਾਜ਼ ਦੀ ਵਰਤੋਂ ਪੁਲਾੜ 'ਚ ਰਾਕੇਟ ਅਤੇ ਉਪਗ੍ਰਹਿ ਛੱਡਣ ਲਈ ਵੀ ਕੀਤੀ ਜਾ ਸਕਦੀ ਹੈ।