ਬ੍ਰਾਜ਼ੀਲ: ਉੱਤਰੀ ਬ੍ਰਾਜ਼ੀਲ ਦੇ ਇੱਕ ਬਾਰ ਵਿੱਚ ਬੀਤੇ ਐਤਵਾਰ ਕੁੱਝ ਹਥਿਆਰਬੰਦ ਨੌਜਵਾਨਾਂ ਵੱਲੋਂ ਅਨ੍ਹੇਵਾਹ ਗੋਲੀਆਂ ਚੱਲਈਆਂ ਗਈਆਂ। ਜਿਸ ਘਟਨਾ ਵਿੱਚ 11 ਲੋਕਾਂ ਦੇ ਮਾਰੇ ਜਾਣ ਅਤੇ ਕਈ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਬ੍ਰੀਜੀਲ ਦੇ ਬੇਲੇਮ ਸ਼ਹਿਰ ਵਿਖੇ ਹੋਈ ਹੈ।
ਬ੍ਰਾਜ਼ੀਲ ਦੇ ਇੱਕ ਬਾਰ ਵਿੱਚ ਅੰਨ੍ਹੇਵਾਹ ਚੱਲੀਆਂ ਗੋਲੀਆਂ, 11 ਦੀ ਮੌਤ
ਬ੍ਰਾਜ਼ੀਲ ਦੇ ਬੇਲੇਮ ਸ਼ਹਿਰ ਦੇ ਇੱਕ ਬਾਰ ਵਿੱਚ ਹੋਈ ਗੋਲੀਬਾਰੀ ਨਾਲ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਗੰਭੀਰ ਜ਼ਖ਼ਮੀ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ। ਹੁਣ ਤੱਕ ਗੋਲੀਬਾਰੀ ਦੇ ਕਾਰਨਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਹੈ।
ਫ਼ੋਟੋ
ਨਿਉਜ਼ ਵੈਬ ਸਾਈਟ G1 ਮੁਤਾਬਕ ਪੁਲਿਸ ਨੇ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ ਹੈ ਪਰ ਹਮਲਾਵਰ ਜ਼ਖ਼ਮੀ ਹਾਲਤ ਵਿੱਚ ਹੈ। ਵੈਬ ਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ 7 ਹਮਲਾਵਰ ਮੋਟਰ ਸਾਈਕਲ ਅਤੇ 3 ਕਾਰਾਂ 'ਤੇ ਸਵਾਰ ਹੋ ਕੇ ਬਾਰ ਵਿੱਚ ਪਹੁੰਚੇ ਸਨ, ਜਿੱਥੇ ਉਨ੍ਹਾਂ ਅਨ੍ਹੇਵਾਹ ਗੋਲੀਆਂ ਚੱਲਾਈਆਂ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਏ।
Last Updated : May 20, 2019, 12:00 PM IST