ਪੰਜਾਬ

punjab

ETV Bharat / international

ਅਮਰੀਕੀ ਚੋਣਾਂ: ਪਹਿਲੀ ਡਿਬੇਟ 'ਚ ਟ੍ਰੰਪ ਤੇ ਬਿਡੇਨ ਵਿਚਾਲੇ ਤਿੱਖੀ ਬਹਿਸ - ਵਾਸ਼ਿੰਗਟਨ

ਫ਼ੋਟੋ
ਫ਼ੋਟੋ

By

Published : Sep 30, 2020, 7:00 AM IST

Updated : Sep 30, 2020, 2:25 PM IST

09:20 September 30

ਅਮਰੀਕੀ ਚੋਣਾਂ: ਪਹਿਲੀ ਡਿਬੇਟ 'ਚ ਟ੍ਰੰਪ ਤੇ ਬਿਡੇਨ ਵਿਚਾਲੇ ਤਿੱਖੀ ਬਹਿਸ

ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ 3 ਨਵੰਬਰ ਨੂੰ ਚੋਣਾਂ ਹੋਣਗੀਆਂ। ਜਿਸ ਲਈ ਪ੍ਰਚਾਰ ਦੌਰਾਨ ਅੱਜ ਪਹਿਲੀ ਵਾਰ ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਵਿਚਕਾਰ ਪਹਿਲੀ ਬਹਿਸ ਹੋਈ। ਲਾਈਵ ਟੀ ਵੀ 'ਤੇ ਪ੍ਰਸਾਰਿਤ ਇਸ ਬਹਿਸ 'ਚ ਟਰੰਪ ਅਤੇ ਬਿਡੇਨ ਨੇ ਅਮਰੀਕਾ ਦੇ ਵੱਖ ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਲੋਕਾਂ ਸਾਹਮਣੇ ਪੇਸ਼ ਕੀਤੇ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਦੱਸਿਆ। ਇਸ ਦੌਰਾਨ ਦੋਵੇਂ ਇਕ ਦੂਜੇ 'ਤੇ ਤਿੱਖੇ ਹਮਲੇ ਵੀ ਕਰਦੇ ਨਜ਼ਰ ਆਏ। ਬਿਡੇਨ ਨੇ ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਉਸਨੂੰ ਝੂਠਾ ਕਿਹਾ ਅਤੇ ਬਹਿਸ ਦੌਰਾਨ ਚੁੱਪ ਰਹਿਣ ਲਈ ਕਿਹਾ। ਜੋ ਬਿਡੇਨ ਨੇ ਕਿਹਾ, 'ਸੱਚਾਈ ਇਹ ਹੈ ਕਿ ਉਨ੍ਹਾਂ (ਡੋਨਾਲਡ ਟਰੰਪ) ਨੇ ਜੋ ਕੁਝ ਕਿਹਾ ਹੈ ਉਹ ਸਿਰਫ ਝੂਠ ਹੈ। ਮੈਂ ਇੱਥੇ ਉਸਦੇ ਝੂਠ ਗਿਣਨ ਲਈ ਨਹੀਂ ਆਇਆ। ਹਰ ਕੋਈ ਜਾਣਦਾ ਹੈ ਕਿ ਉਹ ਝੂਠੇ ਹਨ। ਬਹਿਸ ਦੇ ਪਹਿਲੇ ਹੀ ਮਿੰਟ ਤੋਂ, ਦੋਵਾਂ ਵਿਚਾਲੇ ਬਹੁਤ ਉਤਸ਼ਾਹ ਸੀ। ਦੋਵੇਂ ਇਕ ਦੂਜੇ 'ਤੇ ਦੋਸ਼ ਲਗਾਉਣ ਲੱਗੇ। ਇਸ ਸਮੇਂ ਦੌਰਾਨ ਇਕ ਪਲ ਸੀ ਜਦੋਂ ਬਿਡੇਨ ਦਾ ਪਾਰਾ ਚੜ੍ਹ ਗਿਆ ਅਤੇ ਉਸਨੇ ਟਰੰਪ ਨੂੰ ਕਿਹਾ, "ਕੀ ਤੁਸੀਂ ਚੁੱਪ ਰਹੋਗੇ?"

08:06 September 30

ਬਿਡੇਨ ਨੇ ਟਰੰਪ ਨੂੰ ਦੱਸਿਆ ਸਭ ਤੋਂ ਖ਼ਰਾਬ ਰਾਸ਼ਟਰਪਤੀ, ਭਾਰਤ ਦਾ ਵੀ ਜ਼ਿਕਰ

ਬਿਡੇਨ- ਟਰੰਪ ਅਮਰੀਕੀ ਇਤਿਹਾਸ ਦੇ ਸਭ ਤੋਂ ਭੈੜੇ ਰਾਸ਼ਟਰਪਤੀ ਹਨ। ਉਨ੍ਹਾਂ ਨੂੰ ਗੋਲਫ਼ ਦੇ ਕੋਰਸ ਤੋਂ ਬਾਹਰ ਨਿਕਲ ਕੇ ਕੰਮ ਕਰਨ ਦੀ ਜ਼ਰੂਰਤ ਹੈ।

ਟਰੰਪ- ਅਸੀਂ ਬਹੁਤ ਚੰਗਾ ਕੰਮ ਕੀਤਾ ਹੈ। ਚੰਗਾ ਕੰਮ ਕਰਨਾ ਤੁਹਾਡੇ ਖੂਨ ਵਿੱਚ ਨਹੀਂ ਹੈ। 

08:04 September 30

ਕਿਉਂ ਕਰਦੇ ਹਨ ਵੱਡੀ ਰੈਲੀ

ਬਿਡੇਨ ਨੇ ਕਿਹਾ- ਟਰੰਪ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਨਾਲ ਕੋਰੋਨਾ ਦਾ ਖ਼ਤਰਾ ਵੱਧ ਸਕਦਾ ਹੈ।  

ਟਰੰਪ ਨੇ ਕਿਹਾ ਕਿ ਇਸ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ। ਮੈਂ ਇੱਕ ਪ੍ਰਸਿੱਧ ਨੇਤਾ ਹਾਂ। ਲੋਕ ਮੈਨੂੰ ਸੁਣਨ ਲਈ ਆਉਂਦੇ ਹਨ। ਮੈਂ ਸਮਾਜਿਕ ਦੂਰੀ ਦੀ ਪਾਲਣਾ ਕਰਦਾ ਹਾਂ।

07:46 September 30

ਮਾਸਕ ਪਾਉਣ ਸਬੰਧੀ ਟਰੰਪ ਕਿਉਂ ਉਡਾਉਂਦੇ ਹਨ ਮਜ਼ਾਕ

ਬਿਡੇਨ ਨੇ ਕਿਹਾ - ਅਮਰੀਕਾ ਵਿਚ 2 ਲੱਖ ਲੋਕ ਮਰ ਚੁੱਕੇ ਹਨ। ਪਰ ਟਰੰਪ ਹਨ ਜੋ ਮਾਸਕ ਪਾਉਣ ਦਾ ਵੀ ਮਜ਼ਾਕ ਉਡਾਉਂਦੇ ਹਨ।

ਟਰੰਪ ਨੇ ਕਿਹਾ- ਮੈਂ ਬਿਡੇਨ ਵਾਂਗ ਮਾਸਕ ਨਹੀਂ ਪਾਉਂਦਾ, ਪਰ 200 ਫੁੱਟ ਦੀ ਦੂਰੀ ਤੋਂ ਗੱਲ ਕਰਦਾ ਹਾਂ, ਇਸ ਤੋਂ ਵੱਡਾ ਮਾਸਕ ਕੀ ਹੋ ਸਕਦਾ।

07:43 September 30

ਬਿਡੇਨ ਨੇ ਕੋਰੋਨਾ ਵੈਕਸੀਨ ਸਬੰਧੀ ਚੁੱਕੇ ਸਵਾਲ

ਵੀਡੀਓ

ਬਿਡੇਨ ਨੇ ਕਿਹਾ ਕਿ ਟਰੰਪ ਨੇ ਵਿਗਿਆਨੀਆਂ 'ਤੇ ਬੇਮਤਲਬੀ ਦਬਾਅ ਪਾਇਆ ਪਰ ਇੰਨੀ ਛੇਤੀ ਵੈਕਸੀਨ ਉਪਲਬਧ ਨਹੀਂ ਹੁੰਦੀ। ਜੇਕਰ ਆ ਵੀ ਜਾਂਦੀ ਤਾਂ ਉਸ ਦੀ ਡਿਸਟ੍ਰੀਬਿਊਸ਼ਨ ਵਿੱਚ ਦਿੱਕਤ ਆਉਣੀ ਸੀ। ਅਗਲੇ ਸਾਲ ਦੇ ਮੱਧ ਤੱਕ ਇਹ ਵੈਕਸੀਨ ਉਪਲੱਬਧ ਹੋ ਸਕੇਗੀ, ਪਰ ਟਰੰਪ ਦੱਸ ਰਹੇ ਹਨ ਕਿ ਜਿਵੇਂ ਹੁਣੇ ਹੀ ਇਹ ਵੈਕਸੀਨ ਮਾਰਕਿਟ ਵਿੱਚ ਆ ਜਾਵੇਗੀ।

07:39 September 30

ਬਿਡੇਨ ਨੇ ਟਰੰਪ ਨੂੰ ਕਿਹਾ ਚੁੱਪ ਰਹੋ

ਬਿਡੇਨ ਨੇ ਟਰੰਪ ਨੂੰ ਕਿਹਾ ਚੁੱਪ ਰਹੋ, ਪਰ ਟਰੰਪ ਨੇ ਆਪਣੀ ਗੱਲਬਾਤ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਪਿਛਲੇ 47 ਸਾਲਾਂ ਤੋਂ ਡੈਮੋਕ੍ਰੇਟਸ ਨੇ ਕੁਝ ਨਹੀਂ ਕੀਤਾ।

07:36 September 30

ਡਿਬੇਟ ਦੇ ਚੌਥੇ ਵਿਸ਼ੇ ਤਹਿਤ ਨਸਲਵਾਦ 'ਤੇ ਸਵਾਲ-ਜਵਾਬ

ਡਿਬੇਟ ਦੇ ਚੌਥੇ ਵਿਸ਼ਾ ਨਸਲਵਾਦ ਦਾ ਸੀ ਜਿਸ ਤਹਿਤ ਵਾਲੇਸ ਨੇ ਦੋਹਾਂ ਆਗੂਆਂ ਤੋਂ ਇਸ ਸਬੰਧੀ ਪੁੱਛਿਆ ਤੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ 'ਤੇ ਕਿਉਂ ਭਰੋਸਾ ਕਰਨਾ ਚਾਹੀਦਾ ਹੈ।

07:31 September 30

ਕੋਰੋਨਾ ਦੀ ਸਥਿਤੀ ਨੂੰ ਲੈ ਕੇ ਦੋਹਾਂ ਆਗੂਆਂ ਵਿਚਕਾਰ ਤਿੱਖੀ ਬਹਿਸ

ਕੋਰੋਨਾ 'ਤੇ ਦੋਹਾਂ ਵਿਚਕਾਰ ਤਿੱਖੀ ਬਹਿਸ। ਟਰੰਪ ਨੇ ਕਿਹਾ ਕਿ ਤਾਲਾਬੰਦੀ ਕਰਕੇ ਅਰਥ ਵਿਵਸਥਾ ਖਰਾਬ ਹੋ ਜਾਂਦੀ। ਲੋਕ ਨਹੀਂ ਚਾਹੁੰਦੇ ਸਨ ਕਿ ਤਾਲਾਬੰਦੀ ਹੋਵੇ। ਇਸ ਦੌਰਾਨ ਲੋਕਾਂ ਨੇ ਸਮਾਜਿਕ ਦੂਰੀ ਦੀ ਪਾਲਣਾਂ ਕੀਤੀ। ਮਾਸਕ ਲਾਉਂਦੇ ਰਹੇ। ਸੈਨੇਟਾਈਜ਼ਰ ਦੀ ਵਰਤੋਂ ਕੀਤੀ। ਇਸ ਦਾ ਮਤਲਬ ਹੈ ਕਿ ਉਹ ਸਾਵਧਾਨੀ ਵਰਤਦਿਆਂ ਹੋਇਆਂ ਬਾਹਰ ਜਾ ਰਹੇ ਹਨ।  

ਬਿਡੇਨ ਨੇ ਕਿਹਾ ਕਿ ਮੌਤ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਟਰੰਰ ਦੀ ਨੀਤੀ ਪੁਰੀ ਤਰ੍ਹਾਂ ਫੇਲ ਰਹੀ।

07:20 September 30

ਬਹਿਸ ਦਾ ਤੀਜੇ ਵਿਸ਼ੇ ਤਹਿਤ ਅਰਥਵਿਵਸਥਾ 'ਤੇ ਸਵਾਲ-ਜਵਾਬ

ਵੀਡੀਓ

ਜੋ ਬਿਡੇਨ ਆਰਥਿਕ ਯੋਜਨਾਵਾਂ ਨੂੰ ਲੈ ਕੇ ਟਰੰਪ ਦੀ ਅਲੋਚਨਾ ਕਰਦੇ ਹਨ। ਜਿਵੇਂ ਕਿ ਡੋਨਾਲਡ ਟਰੰਪ ਖੁੱਲੀ ਆਰਥਿਕਤਾ ਦੀ ਹਮਾਇਤ ਕਰਦੇ ਹਨ ਡੈਮੋਕਰੇਟਿਕ ਉਮੀਦਵਾਰ ਉਨ੍ਹਾਂ ਨੂੰ 'ਅਮੀਰ ਸਾਥੀ' ਕਹਿੰਦੇ ਹਨ। ਇਸ ਵਿਚਾਰ ਵਟਾਂਦਰੇ ਵਿਚ, ਟਰੰਪ ਨੂੰ ਉਨ੍ਹਾਂ ਦੀ ਆਮਦਨੀ ਟੈਕਸ ਬਾਰੇ ਪੁੱਛਿਆ ਜਿਸ ਬਾਰੇ ਬਿਡੇਨ ਨੇ ਕਿਹਾ ਕਿ ਉਨ੍ਹਾਂ ਨੇ ਟੈਕਸ ਲਈ ਲੱਖਾਂ ਡਾਲਰ ਅਦਾ ਕੀਤੇ ਹਨ।

07:19 September 30

ਮਾਸਕ ਨਾ ਪਾਉਣ 'ਤੇ ਟਰੰਪ ਦਾ ਬਿਡੇਨ 'ਤੇ ਨਿਸ਼ਾਨਾ

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋ ਬਿਡੇਨ ਦੀ ਮਾਸਕ ਨਾ ਪਾਉਣ 'ਤੇ ਕੀਤੀ ਨਿੰਦਾ

07:10 September 30

ਰਿਪਬਲਿਕਨ ਵਿਚਾਰਧਾਰਾ ਵਾਲੇ ਜੱਜ ਕੀਤੇ ਗਏ ਨਿਯੁਕਤ- ਬਿਡੇਨ

ਵੀਡੀਓ

ਰਿਪਬਲਿਕਨ ਵਿਚਾਰਧਾਰਾ ਵਾਲੇ ਜੱਜ ਕੀਤੇ ਗਏ ਨਿਯੁਕਤ- ਬਿਡੇਨ

ਬਿਡੇਨ ਨੇ ਕਿਹਾ- ਟਰੰਪ ਨੇ ਰਿਪਬਲਿਕਨ ਵਿਚਾਰਧਾਰਾ ਵਾਲੇ ਜੱਜ ਨੂੰ ਨਿਯੁਕਤ ਕੀਤਾ

ਸੁਪਰੀਮ ਕੋਰਟ ਵਿੱਚ ਜੱਜ ਐਮੀ ਬੈਰੇਟ ਦੀ ਨਿਯੁੱਕਤੀ 'ਤੇ ਬੋਲੇ ਟਰੰਪ- ਸਹੀ ਫੈਸਲਾ, ਅਸੀਂ ਚੋਣ ਜਿੱਤੀ ਹੈ।

ਜੱਜ ਦੀ ਸਹੀ ਨਿਯੁਕਤੀ- ਟਰੰਪ

ਜੱਜਾਂ ਦੀ ਬਹਾਲੀ ਤੇ ਹੈਲਥ ਕੇਅਰ ਨੂੰ ਲੈ ਕੇ ਤਿੱਖੀ ਬਹਿਸ ਜਾਰੀ

ਦੋਹਾਂ ਆਗੂਆਂ ਨੇ ਨਹੀਂ ਮਿਲਾਏ ਹੱਥ

ਹੈਲਥ ਕੇਅਰ ਨੀਤੀ 'ਤੇ ਤਿੱਖੀ ਬਹਿਸ

ਅਮਰੀਕਾ ਦੀ ਸਿਹਤ ਵਿਵਸਥਾ 'ਤੇ ਬਹਿਸ ਕਰਦੇ ਟਰੰਪ-ਬਿਡੇਨ

07:01 September 30

ਅਮਰੀਕਾ ਵਿੱਚ ਪਹਿਲੀ ਪ੍ਰੈਸੀਡੀਐਨਸ਼ੀਅਲ ਡਿਬੇਟ ਸ਼ੁਰੂ

ਅਮਰੀਕਾ ਵਿੱਚ ਪਹਿਲੀ ਪ੍ਰੈਸੀਡੀਐਨਸ਼ੀਅਲ ਡਿਬੇਟ ਸ਼ੁਰੂ

06:54 September 30

ਅਮਰੀਕੀ ਚੋਣਾਂ: ਪਹਿਲੀ ਡਿਬੇਟ 'ਚ ਟ੍ਰੰਪ ਤੇ ਬਿਡੇਨ ਵਿਚਾਲੇ ਤਿੱਖੀ ਬਹਿਸ

ਵਾਸ਼ਿੰਗਟਨ: ਕਿਸੇ ਹੋਰ ਚੋਣ ਸਾਲ ਦੀ ਤਰ੍ਹਾਂ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਡੈਮੋਕਰੇਟਿਕ ਵਿਰੋਧੀ, ਜੋ ਬਿਡੇਨ ਵਿਚਕਾਰ ਪਹਿਲੀ ਬਹਿਸ ਇਸ ਚੋਣ ਦੌੜ ਵਿੱਚ ਫੈਸਲਾਕੁੰਨ ਹੋ ਸਕਦੀ ਹੈ, ਜਿਸ ਦਾ ਇਤਿਹਾਸ ਪੂਰੀ ਤਰ੍ਹਾਂ ਬਦਲਿਆ ਹੋਇਆ ਰਿਹਾ ਹੈ।  ਇਸ ਸਬੰਧੀ ਬਹਿਸ ਸ਼ੁਰੂ ਹੋ ਗਈ ਹੈ।

ਰਾਸ਼ਟਰਪਤੀ ਤੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਬਾਰੇ ਵਧੇਰੇ ਵਿਚਾਰ ਵਟਾਂਦਰੇ ਦੀ ਉਮੀਦ ਕੀਤੀ ਜਾਂਦੀ ਹੈ। ਬਹਿਸ ਦੌਰਾਨ, ਦੋਵੇਂ ਉਮੀਦਵਾਰ ਮਹਾਂਮਾਰੀ ਦੇ ਮੱਦੇਨਜ਼ਰ ਮੰਚ ਤੋਂ ਦੂਰ ਰਹਿਣਗੇ ਅਤੇ ਰਵਾਇਤੀ ਹੱਥ ਮਿਲਾਉਣ ਵੀ ਨਹੀਂ ਕਰਨਗੇ।

Last Updated : Sep 30, 2020, 2:25 PM IST

ABOUT THE AUTHOR

...view details