ਪੰਜਾਬ

punjab

ETV Bharat / international

ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਪੁੱਜੀ 1.21 ਕਰੋੜ ਤੋਂ ਪਾਰ, 5.50 ਲੱਖ ਲੋਕਾਂ ਦੀ ਜਾ ਚੁੱਕੀ ਜਾਨ

ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ 1.21 ਕਰੋੜ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ 5.50 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਫ਼ੋਟੋ।
ਫ਼ੋਟੋ।

By

Published : Jul 9, 2020, 6:46 AM IST

ਨਵੀਂ ਦਿੱਲੀ: ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਬੁੱਧਵਾਰ ਨੂੰ 1.21 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਜਦ ਕਿ ਹੁਣ ਤੱਕ 5.50 ਲੱਖ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਲਗਭਗ 70 ਲੱਖ ਲੋਕ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ।

ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਕੁੱਲ 60209 ਨਵੇਂ ਮਾਮਲੇ ਸਾਹਮਣੇ ਆਏ ਹਨ 1,124 ਨਵੀਆਂ ਮੌਤਾਂ ਹੋਈਆਂ ਹਨ। ਅਮਰੀਕਾ ਵਿਚ ਹੁਣ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 1.31 ਲੱਖ ਤੋਂ ਵੀ ਪਾਰ ਪਹੁੰਚ ਗਈ ਹੈ ਅਤੇ 31 ਲੱਖ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਹਨ।

ਬ੍ਰਾਜ਼ੀਲ ਵਿਚ ਹੁਣ ਤੱਕ 16.28 ਲੱਖ ਤੋਂ ਵੀ ਵੱਧ ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜੋ ਕਿ ਅਮਰੀਕਾ ਤੋਂ ਬਾਅਦ ਦੁਨੀਆ ਵਿਚ ਸਭ ਤੋਂ ਵੱਧ ਹਨ। ਬ੍ਰਾਜ਼ੀਲ ਵਿਚ ਇਸ ਵਾਇਰਸ ਕਾਰਨ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਕੋਰੋਨਾ ਪੀੜਤਾਂ ਦੇ ਮਾਮਲੇ ਵਿੱਚ ਤੀਜੇ ਨੰਬਰ ਉੱਤੇ ਹੈ। ਇੱਥੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 7,42,417 ਤੱਕ ਪਹੁੰਚ ਗਈ ਹੈ ਜਦਕਿ 20,642 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਕੋਵਿਡ-19 ਦੇ ਮਾਮਲਿਆਂ ਵਿਚ ਰੂਸ ਚੌਥੇ ਨੰਬਰ 'ਤੇ ਹੈ ਅਤੇ ਇਸ ਨਾਲ ਹੁਣ ਤਕ 6,93,215 ਲੋਕ ਪ੍ਰਭਾਵਿਤ ਹੋਏ ਹਨ ਅਤੇ 10,478 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਪੇਰੂ ਵਿਚ ਸਥਿਤੀ ਕਾਫੀ ਖ਼ਰਾਬ ਹੁੰਦੀ ਜਾ ਰਹੀ ਹੈ, ਉਹ ਇਸ ਸੂਚੀ ਵਿਚ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਿਥੇ ਪੀੜਤਾਂ ਦੀ ਗਿਣਤੀ 3,09,278 ਤੱਕ ਪਹੁੰਚ ਗਈ ਹੈ ਅਤੇ 10,952 ਲੋਕਾਂ ਦੀ ਮੌਤ ਹੋ ਗਈ ਹੈ। ਚਿੱਲੀ ਕੋਰੋਨਾ ਮਾਮਲੇ ਵਿਚ ਦੁਨੀਆ ਵਿਚ ਛੇਵੇਂ ਨੰਬਰ 'ਤੇ ਹੈ। ਹੁਣ ਤੱਕ 3,01,019 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 6434 ਤੱਕ ਪਹੁੰਚ ਗਈ ਹੈ।

ਪਾਕਿਸਤਾਨ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 2,980 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 83 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਹੁਣ ਤਕ 2,37,489 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4,922 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ 2,236 ਮਰੀਜ਼ ਗੰਭੀਰ ਸਥਿਤੀ ਵਿਚ ਹਨ।

ABOUT THE AUTHOR

...view details