ਪੰਜਾਬ

punjab

ETV Bharat / international

ਏਅਰ ਹੋਸਟੈਸ ਨਾਲ ਛੇੜਛਾੜ, ਤੇ ਫਿਰ ਹੋਇਆ ਕੀ?

ਅਮਰੀਕਾ ਦੇ ਮਿਆਮੀ ਚ ਇੱਕ ਵਿਅਕਤੀ ਨੂੰ ਉਡਾਣ ਦੇ ਦੌਰਾਨ ਫਲਾਈਟ ਚ ਦੋ ਮਹਿਲਾ ਏਅਰ ਹੋਸਟੇਸ ਦੇ ਨਾਲ ਗਲਤ ਹਰਕਤ ਕਰਨ ਦੇ ਇਲਜ਼ਾਮ ਚ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਬਾਅਦ ਚ ਉਸਨੂੰ 1,500 ਅਮਰੀਕੀ ਡਾਲਰ ਦੇ ਬਾਂਡ ’ਤੇ ਜਮਾਨਤ ਦੇ ਦਿੱਤੀ ਗਈ।

ਏਅਰ ਹੋਸਟੈਸ ਨਾਲ ਛੇੜਛਾੜ, ਤੇ ਫਿਰ ਹੋਇਆ ਕੀ?
ਏਅਰ ਹੋਸਟੈਸ ਨਾਲ ਛੇੜਛਾੜ, ਤੇ ਫਿਰ ਹੋਇਆ ਕੀ?

By

Published : Aug 4, 2021, 2:24 PM IST

ਮਿਆਮੀ (ਅਮਰੀਕਾ): ਅਮਰੀਕਾ ਦੇ ਫਲੋਰੀਡਾ ’ਚ ਫਿਲਾਡੇਲਫਿਆ ਤੋਂ ਮਿਆਮੀ ਜਾ ਰਹੀ ਫਲਾਈਟ ਵਿੱਚ ਸਵਾਰ ਦੋ ਮਹਿਲਾ ਏਅਰ ਹੋਸਟੇਸਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਇਲਜ਼ਾਮ ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੇ ਫਲਾਈਟ ਵਿੱਚ ਇੱਕ ਮਰਦ ਫਲਾਈਟ ਅਟੈਂਡੈਂਟ ਨੂੰ ਵੀ ਮੁੱਕਾ ਮਾਰਿਆ।

ਪੁਲਿਸ ਰਿਪੋਰਟ ਦੇ ਮੁਤਾਬਿਕ, 22 ਸਾਲਾ ਮੈਕਸਵੈਲ ਬੇਰੀ (Maxwell Berry), ਜੋ ਕਿ ਓਹਿਓ ਪ੍ਰਾਂਤ ਦੇ ਨਾਰਵਾਕ (Norwalk) , ਦਾ ਨਿਵਾਸੀ ਹੈ, ਨੂੰ ਪਿਛਲੇ ਸ਼ਨੀਵਾਰ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸਦੇ ਖਿਲਾਫ ਦੁਰਵਿਹਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਾਅਦ ਵਿੱਚ ਉਸਨੂੰ 1,500 ਅਮਰੀਕੀ ਡਾਲਰ ਦੇ ਬਾਂਡ ’ਤੇ ਜ਼ਮਾਨਤ ਦੇ ਦਿੱਤੀ ਗਈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਬੇਰੀ ਨੇ ਆਪਣੀ ਕਮੀਜ਼ 'ਤੇ ਡਰਿੰਕ ਨੂੰ ਡੋਲ ਲਿਆ ਫਿਰ ਬਾਥਰੂਮ ਗਿਆ ਅਤੇ ਬਿਨਾਂ ਕਮੀਜ਼ ਦੇ ਬਾਹਰ ਆ ਗਿਆ। ਇੱਕ ਏਅਰ ਹੋਸਟੈਸ ਨੇ ਉਸਨੂੰ ਕਮੀਜ਼ ਦੇਣ ਚ ਸਹਾਇਤਾ ਕੀਤੀ।

ਪੁਲਿਸ ਦੇ ਮੁਤਾਬਿਕ 15 ਮਿੰਟ ਤੱਕ ਘੁੰਮਣ ਤੋਂ ਬਾਅਦ ਬੇਨੀ ਨੇ ਕਥਿਤ ਤੌਰ ਤੇ ਦੋ ਮਹਿਲਾ ਏਅਰ ਹੋਸਟਸੇਟ ਦੀ ਛਾਤੀ ’ਤੇ ਹੱਥ ਰੱਖ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਪੁਰਸ਼ ਫਲਾਈਟ ਅਟੈਂਡੇਂਟ ਨੂੰ ਬੁਲਾਇਆ। ਜਦੋ ਫਲਾਈਟ ਅਟੇਂਡੇਂਟ ਆਇਆ ਤਾਂ ਬੇਰੀ ਨੇ ਉਸਦੇ ਮੂੰਹ ’ਤੇ ਮੁੱਕਾ ਮਾਰ ਦਿੱਤਾ। ਇਸ ਤੋਂ ਬਾਅਦ ਫਲਾਈਟ ਅਟੈਂਡੈਂਟ ਨੇ ਹੋਰ ਯਾਤਰੀਆਂ ਦੀ ਮਦਦ ਨਾਲ ਬੇਰੀ ਨੂੰ ਕਾਬੂ ’ਚ ਕੀਤਾ।

ਇਹ ਵੀ ਪੜੋ: 'ਰੱਖਿਆ ਮੰਤਰੀ ਦੇ ਘਰ ਨੇੜੇ ਕਿਵੇਂ ਹੋਇਆ Bomb Blast'

ਫਰੰਟੀਅਰ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੁਲਜ਼ਮ ਯਾਤਰੀ ਦੇ ਖਿਲਾਫ ਕਾਰਵਾਈ ਦੀ ਪ੍ਰਕਿਰਿਆ ਜਾਰੀ ਹੈ। ਏਅਰ ਹੋਸਟੈਸ ਨੂੰ ਜਾਂਚ ਪੂਰੀ ਹੋਣ ਤੱਕ ਤਨਖਾਹ ਵਾਲੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।

ABOUT THE AUTHOR

...view details