ਨਵੀਂ ਦਿੱਲੀ: ਪੰਜਾਬ ਦੀ ਹਰਨਾਜ਼ ਸੰਧੂ ਦੁਆਰਾ 21 ਸਾਲਾਂ ਬਾਅਦ ਭਾਰਤ ਲਈ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ 70ਵੇਂ ਮਿਸ ਵਰਲਡ 2021 ਮੁਕਾਬਲੇ 'ਤੇ ਟਿਕੀਆਂ ਹੋਈਆਂ ਹਨ। ਇਸ 'ਚ ਹੈਦਰਾਬਾਦ ਦੀ ਮਨਾਸਾ ਵਾਰਾਣਸੀ (Hyderabad's Manasa Varanasi going to represent India ) ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ। ਹਾਲਾਂਕਿ, ਇਹ ਮੁਕਾਬਲਾ ਕੋਰੋਨਾ ਕਾਰਨ ਫਿਲਹਾਲ ਮੁਲਤਵੀ (postponed due to rising covid-19) ਕਰ ਦਿੱਤਾ ਗਿਆ ਹੈ।
ਮਨਾਸਾ ਵਾਰਾਣਸੀ 70ਵੇਂ ਮਿਸ ਵਰਲਡ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਮੌਜੂਦਾ ਮਿਸ ਯੂਨੀਵਰਸ ਜਮਾਇਕਾ ਦੇ ਟੋਨੀ-ਐਨ ਸਿੰਘ (Tony-Ann Singh of Miss Universe Jamaica ) ਨਵੇਂ ਜੇਤੂ ਦਾ ਤਾਜ ਪਾਉਣਗੇ। ਮਿਸ ਵਰਲਡ ਮੁਕਾਬਲੇ ਵਿੱਚ 98 ਦੇਸ਼ਾਂ ਦੇ ਪ੍ਰਤੀਯੋਗੀ ਭਾਗ ਲੈ ਰਹੇ ਹਨ।