ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਵਿਸ਼ਵ ਵਿੱਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 93 ਲੱਖ 53 ਹਜ਼ਾਰ 735 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 4 ਲੱਖ 79 ਹਜ਼ਾਰ 805 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 38 ਲੱਖ ਤੋਂ ਜ਼ਿਆਦਾ ਹੈ, ਜਿਨ੍ਹਾਂ ਵਿਚੋਂ 58 ਹਜ਼ਾਰ ਪੀੜਤਾਂ ਦੀ ਸਥਿਤੀ ਕਾਫੀ ਗੰਭੀਰ ਹੈ।
ਅਮਰੀਕਾ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 2,310,786 ਹੋ ਗਈ ਹੈ ਅਤੇ 1,20,393 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਅਮਰੀਕਾ ਦੁਨੀਆ ਦਾ ਸਭ ਤੋਂ ਜ਼ਿਆਦਾ ਕੋਵਿਡ-19 ਪ੍ਰਭਾਵਿਤ ਦੇਸ਼ ਹੈ। ਬ੍ਰਾਜ਼ੀਲ 1,106,470 ਮਾਮਲਿਆਂ ਅਤੇ 51,271 ਮੌਤਾਂ ਨਾਲ ਦੁਨੀਆ ਦਾ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਰੂਸ 591,465 ਮਾਮਲਿਆਂ ਨਾਲ ਤੀਜੇ ਨੰਬਰ 'ਤੇ ਹੈ।
ਸੀਐਸਐਸਈ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 4,56,183 ਮਾਮਲੇ ਹਨ ਤੇ 14,476 ਲੋਕਾਂ ਦੀ ਮੌਤ ਹੋ ਚੁੱਕੀ ਹੈ, ਬ੍ਰਿਟੇਨ ਵਿੱਚ 306,761, ਪੇਰੂ ਵਿੱਚ 257,447, ਚਿਲੀ ਵਿੱਚ 2,46,963, ਸਪੇਨ ਵਿੱਚ 2,46,504, ਇਟਲੀ 2,38,720, ਇਰਾਨ 2,07,525, ਫਰਾਂਸ 1, 97,381, ਜਰਮਨੀ 1,91,768, ਤੁਰਕੀ 1,88,897, ਮੈਕਸੀਕੋ 1,85,122, ਪਾਕਿਸਤਾਨ 1,81,088, ਸਾਊਦੀ ਅਰਬ 1,61,005, ਬੰਗਲਾਦੇਸ਼ 1,15,786, ਕੈਨੇਡਾ 1,03,418 ਅਤੇ ਦੱਖਣੀ ਅਫਰੀਕਾ ਵਿੱਚ 1,01,590 ਮਾਮਲੇ ਹਨ।
ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਅੰਦਾਜ਼ਾ ਲਗਾਇਆ ਹੈ ਕਿ ਆਉਣ ਵਾਲੇ ਹਫਤੇ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਆਂਕੜਾ 1 ਕਰੋੜ ਤੱਕ ਪਹੁੰਚ ਸਕਦਾ ਹੈ। ਸੰਗਠਨ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਵਿਚ ਬ੍ਰਿਟੇਨ ਦਾ ਟੈਸਟ ਸਿਸਟਮ ਯੋਗ ਹੈ ਜੋ ਕਿ ਮਰੀਜ਼ਾਂ ਦੀ ਸਹੀ ਤਰੀਕੇ ਨਾਲ ਜਾਂਚ ਕਰ ਸਕਦਾ ਹੈ।