ਪੰਜਾਬ

punjab

ETV Bharat / international

ਟ੍ਰੰਪ ਨੇ ਸਾਇਬਰ ਖ਼ਤਰਿਆਂ ਕਾਰਨ 'ਰਾਸ਼ਟਰੀ ਐਮਰਜੰਸੀ' ਦਾ ਕੀਤਾ ਐਲਾਨ - national emergency

ਅਮਰੀਕਾ ਨੇ ਆਪਣੀਆਂ ਰਾਸ਼ਟਰੀ ਕੰਪਨੀਆਂ ਨੂੰ ਹੈਕਿੰਗ ਤੋਂ ਬਚਾਉਣ ਲਈ ਦੇਸ਼ ਵਿੱਚ ਰਾਸ਼ਟਰੀ ਐਮਰਜੰਸੀ ਦਾ ਐਲਾਨ ਕੀਤਾ ਹੈ।

ਡੋਨਾਲਡ ਟਰੰਪ।

By

Published : May 16, 2019, 2:06 PM IST

ਨਵੀਂ ਦਿੱਲੀ : ਅਮਰੀਕੀ ਸੰਚਾਰ ਨੈੱਟਵਰਕ ਨੂੰ ਵਿਦੇਸ਼ੀ ਦੁਸ਼ਮਣਾਂ ਤੋਂ ਬਚਾਉਣ ਦੇ ਮਕਸਦ ਨਾਲ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਬੁੱਧਵਾਰ ਨੂੰ ਰਾਸ਼ਟਰੀ ਐਮਰਜੰਸੀ ਦਾ ਐਲਾਨ ਕੀਤਾ ਹੈ।
ਵਾਇਟ ਹਾਉਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਹੁਕਮ ਸੰਘ ਸਰਕਾਰ ਨੂੰ ਅਮਰੀਕੀ ਕੰਪਨੀਆਂ ਨੂੰ ਰਾਸ਼ਟਰੀ ਸੁਰੱਖਿਆ ਲਈ ਮੁਸ਼ਕਲਾਂ ਪੈਦਾ ਕਰਨ ਵਾਲੀਆਂ ਵਿਦੇਸ਼ੀ ਤਕਨੀਕੀ ਸਪਲਾਇਰਾਂ ਤੋਂ ਵਪਾਰਕ ਲੈਣ-ਦੇਣ ਕਰਨ ਤੋਂ ਰੋਕਣ ਦੀ ਸ਼ਕਤੀ ਦਿੰਦਾ ਹੈ।"

ਵਾਇਟ ਹਾਉਸ ਨੇ ਇੱਕ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਪ੍ਰਸ਼ਾਸਨ ਅਮਰੀਕਾ ਨੂੰ ਸੁਰੱਖਿਅਤ ਅਤੇ ਅਮੀਰ ਬਣਾਏ ਰੱਖਣ ਲਈ ਅਤੇ ਅਮਰੀਕਾ ਵਿੱਚ ਸੂਚਨਾ ਅਤੇ ਸੰਚਾਰ ਤਕਨੀਕ ਦੇ ਬੁਨਿਆਦੀ ਢਾਂਚੇ ਵਿੱਚ ਕਮਜ਼ੋਰੀ ਪੈਦਾ ਕਰ ਰਹੇ ਹਨ ਅਤੇ ਉਸ ਦਾ ਗ਼ਲਤ ਵਰਤੋਂ ਕਰਨ ਵਾਲੇ ਵਿਦੇਸ਼ੀ ਦੁਸ਼ਮਣਾਂ ਤੋਂ ਅਮਰੀਕਾ ਦੀ ਰੱਖਿਆ ਕਰਨ ਲਈ ਜੋ ਕੁੱਝ ਵੀ ਜ਼ਰੂਰੀ ਹੈ ਉਹ ਕਰੇਗਾ।"

ਖ਼ਬਰਾਂ ਮੁਤਾਬਕ ਟਰੰਪ ਦਾ ਇਹ ਬਿਆਨ ਚੀਨ ਦੀ ਮੁੱਖ ਟੈਲੀਕਾਮ ਕੰਪਨੀ ਹੁਵੇਈ ਲਈ ਹੈ। ਅਮਰੀਕਾ ਮੰਨਦਾ ਹੈ ਕਿ ਚੀਨ ਹੁਵੇਈ ਦੇ ਉਪਕਰਨਾਂ ਦੀ ਵਰਤੋਂ ਸਰਵੀਲਾਂਸ ਲਈ ਕਰ ਸਕਦਾ ਹੈ।

ABOUT THE AUTHOR

...view details