ਰੀਓ ਡੀ ਜਾਨੇਰੋ: ਬ੍ਰਾਜੀਲ ਦੇ ਮਿਨਾਸ ਜੈਰਿਅਸ ਰਾਜ ਵਿੱਚ ਇੱਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਬੱਸ ਪੁਲ ਤੋਂ ਹੇਠਾਂ ਜਾ ਡਿੱਗੀ। ਬੱਸ ਦੇ ਡਿੱਗਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ।
ਪੁੱਲ ਤੋਂ ਹੇਠਾਂ ਡਿੱਗੀ ਬੱਸ, 14 ਲੋਕਾਂ ਦੀ ਮੌਤ - ਘੱਟੋ-ਘੱਟ 10 ਵਿਅਕਤੀਆਂ ਦੀ ਮੌਤ
ਬ੍ਰਾਜੀਲ ਦੇ ਮਿਨਾਸ ਜੈਰਿਅਸ ਰਾਜ ਵਿੱਚ ਇੱਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਯਾਤਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ।
ਫ਼ੋਟੋ
ਹਾਦਸੇ ਦੀ ਜੋ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਈਆਂ ਹਨ ਉਸ ਵਿੱਚ ਬੱਸ ਵਿੱਚੋਂ ਧੂੰਆ ਨਿਕਲਦਾ ਦਿਖ ਰਿਹਾ ਹੈ। ਬਸ ਕਰੀਬ 49 ਫੁੱਟ ਖਾਈ ਵਿੱਚ ਡਿੱਗੀ ਹੈ। ਰੇਡਿਓ ਸਟੇਸ਼ਨ ਸੀਬੀਐਨ ਨੇ ਦਾਅਵਾ ਕੀਤਾ ਕਿ ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਫੱਟੜ ਹੋ ਗਏ ਹਨ।