ਪੰਜਾਬ

punjab

ਵਿਸ਼ਵ ਭਰ 'ਚ 2.5 ਕਰੋੜ ਲੋਕ ਕੋਰੋਨਾ ਪੀੜਤ, 8.45 ਲੱਖ ਤੋਂ ਵੱਧ ਮੌਤਾਂ

ਦੁਨੀਆ ਵਿੱਚ 2,51,33,368 ਕਰੋੜ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਜਦੋਂ ਕਿ 8,45,073 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 16,545,326 ਤੋਂ ਜ਼ਿਆਦਾ ਲੋਕ ਸਹਿਤਯਾਬ ਹੋ ਚੁੱਕੇ ਹਨ।

By

Published : Aug 31, 2020, 9:41 AM IST

Published : Aug 31, 2020, 9:41 AM IST

ETV Bharat / international

ਵਿਸ਼ਵ ਭਰ 'ਚ 2.5 ਕਰੋੜ ਲੋਕ ਕੋਰੋਨਾ ਪੀੜਤ, 8.45 ਲੱਖ ਤੋਂ ਵੱਧ ਮੌਤਾਂ

ਵਿਸ਼ਵ ਭਰ 'ਚ 25,13 ਕਰੋੜ ਲੋਕ ਕੋਰੋਨਾ ਪੀੜਤ, 8.45 ਲੱਖ ਤੋਂ ਵੱਧ ਮੌਤਾਂ
ਵਿਸ਼ਵ ਭਰ 'ਚ 25,13 ਕਰੋੜ ਲੋਕ ਕੋਰੋਨਾ ਪੀੜਤ, 8.45 ਲੱਖ ਤੋਂ ਵੱਧ ਮੌਤਾਂ

ਹੈਦਰਾਬਾਦ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਮਾਰੂ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ 8,45,073 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 2,51,33,368 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਅੰਕੜਿਆਂ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ 1,65,45,326 ਤੋਂ ਜ਼ਿਆਦਾ ਲੋਕ ਸਹਿਤਯਾਬ ਹੋ ਚੁੱਕੇ ਹਨ।

ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। 59.94 ਲੱਖ ਤੋਂ ਵੱਧ ਮਾਮਲਿਆਂ ਦੇ ਨਾਲ ਅਮਰੀਕਾ ਪਹਿਲੇ ਅਤੇ 38.62 ਲੱਖ ਤੋਂ ਵੱਧ ਮਰੀਜ਼ਾਂ ਨਾਲ ਬ੍ਰਾਜ਼ੀਲ ਦੂਜੇ ਅਤੇ 35.42 ਲੱਖ ਤੋਂ ਵੱਧ ਮਾਮਲਿਆਂ ਦੇ ਨਾਲ ਭਾਰਤ ਤੀਜੇ ਸਥਾਨ 'ਤੇ ਹੈ।

ਅਮਰੀਕਾ 'ਚ ਹੁਣ ਤੱਕ ਕੁੱਲ 59 ਲੱਖ 94 ਹਜ਼ਾਰ 855 ਮਾਮਲੇ ਹਨ ਜਦ ਕਿ 183,047 ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹੈ। ਇਨ੍ਹਾਂ 'ਚ 2,153,939 ਲੋਕ ਠੀਕ ਹੋ ਚੁੱਕੇ ਹਨ। ਬ੍ਰਾਜ਼ੀਲ 'ਚ ਕੋਰੋਨਾ ਪੀੜਤਾਂ ਦੀ ਗਿਣਤੀ 38.62 ਲੱਖ ਅਤੇ ਭਾਰਤ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 35 ਲੱਖ ਤੋਂ ਪਾਰ ਹੋ ਗਈ ਹੈ।

ਕੋਰੋਨਾ ਵਾਇਰਸ ਕਾਰਨ ਦੇਸ਼ਾਂ 'ਚ ਲੌਕਡਾਊਨ ਦੀ ਮਿਆਦ ਵਧਾਈ ਜਾ ਰਹੀ ਹੈ। ਨਿਊਜ਼ੀਲੈਂਡ 'ਚ ਵੀ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਨੇ ਲੌਕਡਾਊਨ ਜੋ ਐਤਵਾਰ ਨੂੰ ਖ਼ਤਮ ਹੋਣਾ ਸੀ ਉਸ ਨੂੰ ਹੋਰ ਵਧਾ ਦਿੱਤਾ ਗਿਆ ਹੈ। ਭਾਰਤ 'ਚ ਵੀ ਸਖ਼ਤ ਹਦਾਇਤਾਂ ਦੇ ਨਾਲ ਕਈ ਪਾਬੰਦੀਆਂ ਅਜੇ ਵੀ ਜਾਰੀ ਹਨ।

ABOUT THE AUTHOR

...view details