ਈਟੀਵੀ ਭਾਰਤ (ਡੈਸਕ): ਬਿੰਨੂ ਢਿੱਲੋਂ ਅਤੇ ਐਮੀ ਵਿਰਕ ਦੋਨੋਂ ਹੀ ਪਿਆਰੇ ਪੰਜਾਬੀ ਸਿਤਾਰੇ ਹਨ। ਇਨ੍ਹਾਂ ਦੋਨਾਂ ਕਲਾਕਾਰਾਂ ਨੇ ਮਜ਼ੇਦਾਰ ਕਾਮੇਡੀ ਡਰਾਮੇ ਨਾਲ ਭਰੀ ਫਿਲਮ 'ਗੱਡੀ ਜਾਂਦੀ ਐ ਛਲਾਂਗਾਂ ਮਾਰਦੀ' ਲਈ ਹੱਥ ਮਿਲਾਇਆ ਹੈ। ਇਸ ਫਿਲਮ ਦਾ ਐਲਾਨ ਤਾ ਪਿਛਲੇ ਸਾਲ ਹੀ ਹੋ ਗਿਆ ਸੀ ਪਰ ਹੁਣ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਗਿਆ ਹੈ। ਇਹ ਮਜ਼ੇਦਾਰ ਕਾਮੇਡੀ ਭਰਪੂਰ ਫਿਲਮ 16 ਜੂਨ 2023 ਨੂੰ ਵੱਡੇ ਪਰਦੇ ਉਤੇ ਰਿਲੀਜ਼ ਹੋਵੇਗੀ।
ਫਿਲਨ ਦੀ ਟੀਮ: ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ ਅਤੇ ਇਸ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਇਸ ਦੀ ਕੰਮ ਕਰਨ ਵਾਲੇ ਅਦਾਕਾਰਾ (ਕਾਸਟ) ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ। ਜੇਕਰ ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ ਇਕ ਹੋਰ ਕਾਮੇਡੀ 'ਗੋਲਗੱਪੇ' 12 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਰਜਤ ਬੇਦੀ, ਬੀ.ਐਨ. ਸ਼ਰਮਾ, ਇਲਹਾਨ ਢਿੱਲੋਂ, ਨਵਨੀਤ ਕੌਰ ਢਿੱਲੋਂ ਸ਼ਾਮਲ ਹਨ।
ਸ਼ੋਸਲ ਮੀਡੀਆਂ ਉਤੇ ਪੋਸਟ ਸਾਂਝਾ: ਪ੍ਰਸ਼ੰਸਕ ਇਸ ਜੋੜੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਉਹ ਮੁੱਖ ਅਦਾਕਾਰਾ ਨੂੰ ਜਾਣਨ ਲਈ ਵੀ ਉਤਸ਼ਾਹਿਤ ਹਨ। ਇਸ ਤੋਂ ਇਲਾਵਾ ਟੀਮ ਨੇ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਇਹ ਖਬਰ ਸਾਂਝੀ ਕੀਤੀ ਹੈ। ਪ੍ਰਸ਼ੰਸਕ ਇਸ ਨੇ ਫਿਲਮ ਦੇ ਪੋਸਟਰ ਦੀ ਬਹੁਤ ਸਲਾਘਾ ਕੀਤੀ ਹੈ। ਫੈਨਸ਼ ਨੇ ਇਸ ਪੋਸਟ ਉਤੇ ਆਪਣੀਆਂ ਬਹੁਤ ਸਾਰੀਆਂ ਟਿੱਪਣੀ ਕੀਤੀ ਹੈ।