ਚੰਡੀਗੜ੍ਹ: ਪੰਜਾਬੀ ਵਿੱਚ ਫਿਲਮ 'ਹਨੀਮੂਨ' ਨਾਲ ਡੈਬਿਊ ਕਰਨ ਵਾਲੀ ਟੀਵੀ ਅਦਾਕਾਰਾ ਜੈਸਮੀਨ ਭਸੀਨ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਕੁੱਝ ਗੱਲ਼ਾਂ ਸਾਂਝੀਆਂ ਕੀਤੀਆਂ ਹਨ। ਜੈਸਮੀਨ ਫਿਲਮੀ ਡੈਬਿਊ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਆਪਣੇ ਘਰ ਵਰਗਾ ਮਹਿਸੂਸ ਕਰ ਰਹੀ ਹੈ। ਅਦਾਕਾਰਾ ਅੱਗੇ ਬਾਲੀਵੁੱਡ ਡੈਬਿਊ 'ਤੇ ਨਜ਼ਰ ਰੱਖ ਰਹੀ ਹੈ ਅਤੇ ਉਮੀਦ ਕਰ ਰਹੀ ਹੈ ਕਿ ਉਸ ਵਿੱਚ ਵੀ ਉਸ ਦਾ ਡੈਬਿਊ ਪੰਜਾਬੀ ਆਊਟਿੰਗ ਵਾਂਗ ਸ਼ਾਨਦਾਰ ਹੋਵੇ। ਹੁਣ ਇਥੇ ਅਸੀਂ ਜੈਸਮੀਨ ਦੇ ਅਗਲੇ ਟੀਚਿਆਂ ਨਾਲ ਸੰਬੰਧਿਤ ਕੁੱਝ ਗੱਲਾਂ ਲੈ ਕੇ ਆਏ ਹਾਂ।
ਜੈਸਮੀਨ ਦਾ 'ਹਨੀਮੂਨ' ਵਿੱਚ ਰੋਲ ਨੂੰ ਲੈ ਕਿਹਾ ਕਿ 'ਪੰਜਾਬ ਮੇਰੇ ਲਈ ਨਵਾਂ ਇਲਾਕਾ ਹੈ, ਇਸ ਲਈ ਮੈਨੂੰ ਜਿੰਨੀਆਂ ਜ਼ਿਆਦਾ ਪੇਸ਼ਕਸ਼ਾਂ, ਭਿੰਨਤਾਵਾਂ ਅਤੇ ਚੁਣੌਤੀਪੂਰਨ ਭੂਮਿਕਾਵਾਂ ਮਿਲਣਗੀਆਂ, ਉਨ੍ਹਾਂ ਹੀ ਬਿਹਤਰ ਇਹ ਮੈਨੂੰ ਪ੍ਰਦਰਸ਼ਨ ਕਰਨ ਦੀ ਗੁੰਜਾਇਸ਼ ਦੇਵੇਗਾ। ਜਦੋਂ ਗਿੱਪੀ ਸਰ ਨੇ ਮੈਨੂੰ ਕਹਾਣੀ ਸੁਣਾਈ ਅਤੇ ਕਿਹਾ 'ਮੈਂ ਇਹ ਕਰ ਰਿਹਾ ਹਾਂ, ਕੀ ਤੁਹਾਨੂੰ ਦਿਲਚਸਪੀ ਹੈ? ਮੈਂ ਸਹਿਜੇ ਹੀ ਸਹਿਮਤ ਹੋ ਗਈ ਕਿਉਂਕਿ ਮੈਨੂੰ ਆਪਣਾ ਡੈਬਿਊ ਦੇਣ ਲਈ ਮੈਂ ਉਸ ਦੀ ਧੰਨਵਾਦੀ ਹਾਂ।'
ਜੈਸਮੀਨ ਨੇ ਪੰਜਾਬ ਅਤੇ ਪੰਜਾਬੀ ਲੋਕਾਂ ਦੀ ਕੀਤੀ ਤਾਰੀਫ਼: ਅੱਗੇ ਭਸੀਨ ਨੇ ਕਿਹਾ ਕਿ 'ਮੈਨੂੰ ਬਹੁਤਾ ਯਕੀਨ ਨਹੀਂ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਪੰਜਾਬ ਤੋਂ ਬਹੁਤ ਪਿਆਰ ਅਤੇ ਸਵੀਕਾਰਤਾ ਮਿਲੀ, ਜਿਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੇਰਾ ਪੰਜਾਬੀ ਪਿਛੋਕੜ ਇਸ ਵਿੱਚ ਕੋਈ ਭੂਮਿਕਾ ਨਿਭਾ ਸਕਦਾ ਸੀ। ਮੇਰੇ ਪੜਦਾਦਾ ਪੰਜਾਬ ਦੇ ਇੱਕ ਹਿੱਸੇ ਤੋਂ ਰਾਜਸਥਾਨ ਚਲੇ ਗਏ ਸਨ ਜੋ ਵੰਡ ਵੇਲੇ ਪਾਕਿਸਤਾਨ ਚਲਾ ਗਿਆ ਸੀ। ਪਰ ਮੇਰੀ ਰਾਏ ਵਿੱਚ, ਜੇ ਤੁਸੀਂ ਕਿਰਦਾਰ ਨਾਲ ਇਨਸਾਫ ਨਹੀਂ ਕਰਦੇ, ਤਾਂ ਸਵੀਕਾਰ ਕਰਨਾ ਆਸਾਨ ਨਹੀਂ ਹੁੰਦਾ। ਇੱਥੇ ਲੋਕ ਬਹੁਤ ਨਿੱਘੇ ਹਨ ਅਤੇ ਉਹ ਸਭ ਨੂੰ ਮਿਲ ਕੇ, ਲੈ ਕੇ ਚੱਲਦੇ ਹਨ। ਮੈਂ ਇੱਥੇ ਘਰ ਅਤੇ ਆਰਾਮਦਾਇਕ ਮਹਿਸੂਸ ਕਰਦੀ ਹਾਂ।'