ਚੰਡੀਗੜ੍ਹ: ਪਤੀ ਅਤੇ ਪਤਨੀਆਂ ਦੀ ਆਪਸੀ ਹਾਸੇ ਠੱਠੇ ਨੂੰ ਬਿਆਨ ਕਰਦੀ ਪੰਜਾਬੀ ਫਿਲਮ 'ਜੀ ਵਾਈਫ ਜੀ' ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੀ ਹਾਂ...ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਹਨ। 'ਜੀ ਵਾਈਫ ਜੀ'। ਹੁਣ ਅੱਜ 1 ਫਰਵਰੀ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਜੇਕਰ ਅਸੀਂ ਫਿਲਮ ਦੇ ਨਾਮ 'ਤੇ ਨਜ਼ਰ ਮਾਰੀਏ ਤਾਂ ਇਹ ਇੱਕ ਕਾਮੇਡੀ ਫਿਲਮ ਹੈ ਜੋ ਤੁਹਾਡੇ ਢਿੱਡ ਦੁਖਣ ਤੱਕ ਤੁਹਾਨੂੰ ਹਸਾਏਗੀ।
ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਇਸ ਫਿਲਮ ਦਾ ਐਲਾਨ 7 ਦਿਨ ਪਹਿਲਾਂ ਇੱਕ ਪੋਸਟਰ ਸਾਂਝਾ ਕਰਕੇ ਕੀਤਾ ਅਤੇ ਦਿਲਚਸਪ ਗੱਲ ਇਹ ਹੈ ਕਿ ਅਦਾਕਾਰ ਨੇ ਇਸ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕੀਤਾ ਸੀ। ਹੁਣ ਰੌਸ਼ਨ ਪ੍ਰਿੰਸ ਨੇ ਫਿਲਮ ਦੇ ਟ੍ਰੇਲਰ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ।
ਕਿਹੋ ਜਿਹਾ ਹੈ ਟ੍ਰੇਲਰ:ਰਾਜੀਵ ਸਿੰਗਲਾ ਪ੍ਰੋਡਕਸ਼ਨ ਅਤੇ ਪੰਜਾਬ ਪ੍ਰੋਡਕਸ਼ਨ ਹਾਊਸ ਦੁਆਰਾ ਸਮਰਥਨ ਪ੍ਰਾਪਤ ਫਿਲਮ 'ਜੀ ਵਾਈਫ ਜੀ' ਦਾ ਟ੍ਰੇਲਰ ਕਾਫੀ ਦਮਦਾਰ ਹੈ। ਟ੍ਰੇਲਰ ਹਾਸੇ ਨਾਲ ਭਰਪੂਰ ਹੈ। ਤੁਹਾਨੂੰ ਹਰ ਕਦਮ ਉਤੇ ਹਾਸਾ, ਮਜ਼ਾ ਅਤੇ ਆਨੰਦ ਪ੍ਰਾਪਤ ਹੋਵੇਗਾ। ਫਿਲਮ ਵਿੱਚ ਹਾਰਬੀ ਸੰਘਾ, ਰੌਸ਼ਨ ਪ੍ਰਿੰਸ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਕਾਫੀ ਚੰਗੀ ਲੱਗ ਰਹੀ ਹੈ। ਜਿਵੇਂ ਕਿ ਫਿਲਮ ਦਾ ਨਾਮ ਫਿਲਮ ਦੇ ਪਲਾਟ ਦੀ ਵਿਆਖਿਆ ਕਰਦਾ ਹੈ। ਇਹ ਇੱਕ ਕਹਾਣੀ ਹੈ ਜਿੱਥੇ ਪਤਨੀ ਬੌਸ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਅਸੀਂ ਸਿਰਫ ਇੱਕ ਪਤਨੀ ਦੀ ਨਹੀਂ, ਬਲਕਿ ਕਈ ਜੋੜਿਆਂ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਫਿਲਮ ਦੇ ਪੋਸਟਰ ਵਿੱਚ ਦਿਖਾਇਆ ਗਿਆ ਹੈ। ਫਿਲਮ ਵਿੱਚ ਹਰ ਬੰਦਾ ਆਪਣੀ ਪਤਨੀ ਤੋਂ ਦੁਖੀ ਹੈ।