ਚੰਡੀਗੜ੍ਹ:ਜਿਸ ਤਰ੍ਹਾਂ ਆਲੀਆ, ਦੀਪਿਕਾ ਅਤੇ ਪ੍ਰਿਅੰਕਾ ਚੋਪੜਾ ਵਰਗੀਆਂ ਚੋਟੀ ਦੀਆਂ ਹੀਰੋਇਨਾਂ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਕਾਬਲੀਅਤ ਦਿਖਾਉਂਦੀਆਂ ਹਨ, ਪੰਜਾਬੀ ਫਿਲਮਾਂ ਵਿੱਚ ਇਹਨਾਂ ਚੋਟੀ ਦੀਆਂ ਹੀਰੋਇਨਾਂ ਦਾ ਦਬਦਬਾ ਹੈ। ਤੁਸੀਂ ਪੰਜਾਬੀ ਗੀਤ ਤਾਂ ਬਹੁਤ ਸੁਣੇ ਹੋਣਗੇ ਪਰ ਕੀ ਤੁਸੀਂ ਪੰਜਾਬੀ ਫਿਲਮਾਂ ਦੇਖੀਆਂ ਹਨ। ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਝ ਅਜਿਹੀਆਂ ਖੂਬਸੂਰਤ ਹਸਤੀਆਂ ਹਨ, ਜੋ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀਆਂ ਹਨ। ਇਹ ਅਦਾਕਾਰਾਂ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਲਈ ਪੰਜਾਬੀ ਫਿਲਮਾਂ 'ਚ ਹੀ ਨਹੀਂ ਬਲਕਿ ਪੂਰੀ ਦੁਨੀਆਂ 'ਚ ਮਸ਼ਹੂਰ ਹਨ, ਆਓ ਜਾਣਦੇ ਹਾਂ ਉਨ੍ਹਾਂ ਬਾਰੇ...।
ਸੋਨਮ ਬਾਜਵਾ: ਪੰਜਾਬੀ ਫਿਲਮ ਇੰਡਸਟਰੀ 'ਚ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਸ ਖੂਬਸੂਰਤੀ ਦਾ ਨਾਂ ਹੈ ਸੋਨਮ ਬਾਜਵਾ। ਪੰਜਾਬੀ ਫਿਲਮਾਂ ਤੋਂ ਇਲਾਵਾ ਸਾਊਥ ਇੰਡਸਟਰੀ 'ਚ ਵੀ ਸੋਨਮ ਦੀ ਪ੍ਰਸਿੱਧੀ ਹੈ। ਸੋਨਮ ਨੇ ਸਾਲ 2012 'ਚ ਮਿਸ ਇੰਡੀਆ ਮੁਕਾਬਲੇ 'ਚ ਹਿੱਸਾ ਲਿਆ ਸੀ। ਇੰਨੀਂ ਦਿਨੀਂ ਸੋਨਮ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਚਰਚਾ ਵਿੱਚ ਹੈ।
ਸਿੰਮੀ ਚਾਹਲ: ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਖੂਬਸੂਰਤ ਅਤੇ ਹੌਟ ਅਦਾਕਾਰਾਂ 'ਚੋਂ ਇਕ ਸਿੰਮੀ ਚਾਹਲ ਹੈ। ਉਸ ਦੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ 'ਤੇ ਹਿੱਟ ਹੁੰਦੀਆਂ ਹਨ। ਇੰਨੀਂ ਦਿਨੀਂ ਸਿੰਮੀ ਫਿਲਮ 'ਮਸਤਾਨੇ' ਨੂੰ ਲੈ ਕੇ ਚਰਚਾ ਵਿੱਚ ਹੈ।
ਨੀਰੂ ਬਾਜਵਾ: ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਹੈ। ਉਹ ਨਾ ਸਿਰਫ਼ ਇੱਕ ਅਦਾਕਾਰਾ ਹੈ, ਉਹ ਇੱਕ ਨਿਰਮਾਤਾ ਅਤੇ ਨਿਰਦੇਸ਼ਕ ਵੀ ਹੈ। ਨੀਰੂ ਬਾਜਵਾ ਨੇ 2023 ਵਿੱਚ ਪੰਜਾਬੀ ਫਿਲਮ ਇੰਡਸਟਰੀ ਨੂੰ ਬੈਕ-ਟੂ-ਬੈਕ ਹਿੱਟ ਫਿਲਮਾਂ ਦਿੱਤੀਆਂ ਹਨ।
ਸਰਗੁਣ ਮਹਿਤਾ: ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਸਰਗੁਣ ਮਹਿਤਾ ਪੰਜਾਬੀ ਫਿਲਮਾਂ ਤੋਂ ਇਲਾਵਾ ਰਿਐਲਿਟੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਸਰਗੁਣ ਨੇ 'ਕਿਸਮਤ' ਅਤੇ 'ਕਿਸਮਤ 2' ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ ਸਰਗੁਣ ਨੇ ਪੰਜਾਬੀ ਐਲਬਮਾਂ ਵਿੱਚ ਵੀ ਕੰਮ ਕੀਤਾ ਹੈ।
ਸੁਰਵੀਨ ਚਾਵਲਾ: ਸੁਰਵੀਨ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਹਿੰਦੀ, ਤੇਲਗੂ, ਤਾਮਿਲ ਅਤੇ ਕੰਨੜ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 'ਹੇਟ ਸਟੋਰੀ 2' ਵਿੱਚ ਵੀ ਸੁਰਵੀਨ ਚਾਵਲਾ ਨੇ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਿਆ ਹੈ। ਇਸ ਵਾਰ ਅਦਾਕਾਰਾ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਹੁਸਨ ਦਾ ਜਲਵਾ ਬਿਖੇਰਿਆ ਸੀ।
ਹਿਮਾਂਸ਼ੀ ਖੁਰਾਣਾ:ਹਿਮਾਂਸ਼ੀ ਖੁਰਾਣਾ, ਜਿਸਦਾ ਨਾਮ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਵਿੱਚ ਆਉਂਦਾ ਹੈ। ਉਸਨੇ ਸਾਲ 2019 ਵਿੱਚ ਬਿੱਗ ਬੌਸ 13 ਵਿੱਚ ਹਿੱਸਾ ਲਿਆ ਸੀ। ਬਿੱਗ ਬੌਸ ਤੋਂ ਬਾਅਦ ਉਸ ਦੀ ਫੈਨ ਫਾਲੋਇੰਗ ਵੀ ਕਾਫੀ ਵੱਧ ਗਈ ਹੈ। ਖੁਰਾਣਾ ਨੂੰ ਪਾਲੀਵੁੱਡ ਦੀ ਐਸ਼ਵਰਿਆ ਵੀ ਕਿਹਾ ਜਾਂਦਾ ਹੈ।
ਮੈਂਡੀ ਤੱਖਰ: ਮਨਦੀਪ ਕੌਰ ਤੱਖਰ ਪੰਜਾਬੀ ਸਿਨੇਮਾ ਵਿੱਚ ਮੈਂਡੀ ਤੱਖਰ ਵਜੋਂ ਜਾਣੀ ਜਾਂਦੀ ਹੈ। ਉਹ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ। ਆਪਣੀ ਖੂਬਸੂਰਤੀ ਅਤੇ ਐਕਟਿੰਗ ਕਾਰਨ ਫਿਲਮਾਂ 'ਚ ਉਸ ਦੀ ਕਾਫੀ ਮੰਗ ਹੈ। ਫਿਲਮਾਂ ਤੋਂ ਇਲਾਵਾ ਮਨਦੀਪ ਨੇ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ ਹੈ। ਮੈਂਡੀ ਦੇ ਪ੍ਰਸ਼ੰਸਕ ਉਸ ਨੂੰ ਡਿੰਪੀ ਕਹਿ ਕੇ ਬੁਲਾਉਂਦੇ ਹਨ। ਮੈਂਡੀ ਤੱਖਰ ਕਈ ਹਿੰਦੀ ਗੀਤਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਸ਼ਹਿਨਾਜ਼ ਗਿੱਲ: ਪੰਜਾਬੀ ਫਿਲਮਾਂ ਤੋਂ ਇਲਾਵਾ ਸ਼ਹਿਨਾਜ਼ ਗਿੱਲ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੀ ਹੈ। ਉਹ ਬਿੱਗ ਬੌਸ 13 ਵਿੱਚ ਵੀ ਨਜ਼ਰ ਆਈ ਸੀ। ਸ਼ਹਿਨਾਜ਼ ਗਿੱਲ ਅਦਾਕਾਰਾ ਹੋਣ ਦੇ ਨਾਲ-ਨਾਲ ਕਾਫੀ ਚੰਗੀ ਗਾਇਕਾ ਵੀ ਮੰਨੀ ਜਾਂਦੀ ਹੈ। ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।