ਪੰਜਾਬ

punjab

ETV Bharat / entertainment

Shilpa Shetty: ਸ਼ਿਲਪਾ ਸ਼ੈੱਟੀ ਦੇ ਘਰ ਚੋਰੀ, ਬੇਹੱਦ ਕੀਮਤੀ ਸਮਾਨ ਲੈ ਗਏ ਚੋਰ, ਦੋ ਲੋਕ ਗ੍ਰਿਫਤਾਰ - bollywood news

Shilpa Shetty: ਇਕ ਹਫਤਾ ਪਹਿਲਾਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਚੋਰੀ ਹੋਈ ਸੀ। ਇਸ ਮਾਮਲੇ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਸਾਰਾ ਮਾਮਲਾ ਦੱਸਿਆ ਹੈ।

Shilpa Shetty
Shilpa Shetty

By

Published : Jun 15, 2023, 5:06 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਤੋਂ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਅਦਾਕਾਰਾ ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਇਹ ਚੋਰੀ ਪਿਛਲੇ ਹਫਤੇ ਸ਼ਿਲਪਾ ਅਤੇ ਰਾਜ ਕੁੰਦਰਾ ਦੇ ਘਰ ਹੋਈ ਸੀ। ਇਸ ਮਾਮਲੇ 'ਚ ਮੁੰਬਈ ਪੁਲਿਸ ਨੇ ਹੁਣ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੋਰੀ ਸ਼ਿਲਪਾ ਅਤੇ ਰਾਜ ਦੇ ਜੁਹੂ ਦੇ ਘਰ ਵਿੱਚ ਹੋਈ। ਚੋਰ ਸ਼ਿਲਪਾ ਸ਼ੈੱਟੀ ਦੇ ਘਰੋਂ ਕੀਮਤੀ ਸਮਾਨ ਲੈ ਗਏ ਹਨ। ਹੁਣ ਮੁੰਬਈ ਪੁਲਿਸ ਇਨ੍ਹਾਂ ਦੋਨਾਂ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਿਸ ਵੀ ਫਰਾਰ ਚੋਰ ਦੀ ਭਾਲ ਵਿਚ ਜੁਟ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਇਟਲੀ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। 49 ਸਾਲ ਦੀ ਉਮਰ 'ਚ ਸ਼ਿਲਪਾ ਸ਼ੈੱਟੀ ਨੇ ਇਟਲੀ ਦੇ ਟਸਕਨੀ ਸ਼ਹਿਰ 'ਚ ਇਕ ਪੂਲ 'ਚੋਂ ਆਪਣੀ ਮੋਨੋਕਿਨੀ 'ਚ ਇਕ ਸਿਜ਼ਲਿੰਗ ਫੋਟੋ ਸ਼ੇਅਰ ਕੀਤੀ ਹੈ। 49 ਸਾਲ ਦੀ ਉਮਰ 'ਚ ਸ਼ਿਲਪਾ ਸ਼ੈੱਟੀ ਦੇ ਸਟਾਈਲ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਸੀ।

ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਲੰਡਨ 'ਚ ਸੀ ਅਤੇ ਲੰਡਨ 'ਚ ਮਸਤੀ ਕਰਨ ਤੋਂ ਬਾਅਦ ਅਦਾਕਾਰਾ ਇਟਲੀ ਦੇ ਟਸਕਨੀ ਪਹੁੰਚੀ ਸੀ। ਫਿਲਹਾਲ ਅਦਾਕਾਰਾ ਗਰਮੀਆਂ ਦੀਆਂ ਛੁੱਟੀਆਂ 'ਚ ਬਾਹਰ ਹੈ ਅਤੇ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਉਨ੍ਹਾਂ ਚੋਰਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਮੁੰਬਈ ਵਿੱਚ ਉਨ੍ਹਾਂ ਦੇ ਘਰ ਵਿੱਚ ਚੋਰੀ ਕੀਤੀ ਹੈ।

ਘਰ 'ਚੋਂ ਕੀ ਚੋਰੀ ਹੋਇਆ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਹੋਈ ਚੋਰੀ ਦਾ ਕੁਝ ਨਹੀਂ ਦੱਸਿਆ ਗਿਆ ਸੀ ਪਰ ਇਸ ਮਾਮਲੇ 'ਚ ਜਦੋਂ ਮੁੰਬਈ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਉਸ ਸਮੇਂ ਅਦਾਕਾਰਾ ਦੇ ਘਰ ਚੋਰੀ ਦਾ ਇਹ ਮਾਮਲਾ ਸਾਹਮਣੇ ਆਇਆ ਸੀ।

ABOUT THE AUTHOR

...view details