ਪੰਜਾਬ

punjab

ETV Bharat / entertainment

ਯੂ.ਐਸ.ਏ ’ਚ ਸ਼ੁਰੂ ਹੋਇਆ ‘ਫ਼ਤਿਹ’ ਦਾ ਆਖਰੀ ਸ਼ਡਿਊਲ, ਸੋਨੂੰ ਸੂਦ ਅਤੇ ਜੈਕਲਿਨ ਨਿਭਾ ਰਹੇ ਨੇ ਲੀਡ ਭੂਮਿਕਾਵਾਂ - ਸੋਨੂੰ ਸੂਦ

Fateh Shooting: ਸੋਨੂੰ ਸੂਦ ਅਤੇ ਜੈਕਲਿਨ ਦੀ ਆਉਣ ਵਾਲੀ ਫਿਲਮ ‘ਫ਼ਤਿਹ’ ਦਾ ਆਖਰੀ ਸ਼ਡਿਊਲ ਯੂ.ਐਸ.ਏ ’ਚ ਸ਼ੁਰੂ ਹੋ ਗਿਆ ਹੈ।

Fateh
Fateh

By ETV Bharat Punjabi Team

Published : Aug 25, 2023, 11:27 AM IST

ਚੰਡੀਗੜ੍ਹ: ਬਾਲੀਵੁੱਡ ਦੀਆਂ ਆਗਾਮੀ ਬਹੁ-ਚਰਚਿਤ ਫਿਲਮਜ਼ ਵਿਚ ਸ਼ੁਮਾਰ ਕਰਵਾਉਂਦੀ ਹਿੰਦੀ ਫਿਲਮ 'ਫ਼ਤਿਹ' ਦੇ ਆਖਰੀ ਸ਼ਡਿਊਲ ਦੀ ਸ਼ੂਟਿੰਗ ਅਮਰੀਕਾ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਸ਼ੁਰੂ ਹੋ ਚੁੱਕੀ ਹੈ, ਜਿਸ ਵਿਚ ਲੀਡ ਭੂਮਿਕਾਵਾਂ ਨਿਭਾ ਰਹੇ ਸੋਨੂੰ ਸੂਦ ਅਤੇ ਜੈਕਲਿਨ ਫ਼ਰਨਾਡਿਜ਼ ਸਮੇਤ ਕਈ ਵਿਦੇਸ਼ੀ ਐਕਟਰਜ਼ ਵੀ ਹਿੱਸਾ ਲੈ ਰਹੇ ਹਨ।

‘ਸ਼ਕਤੀ ਸਾਗਰ ਸੂਦ ਪ੍ਰੋਡੋਕਸ਼ਨ’ ਅਤੇ ‘ਜੀ ਸਟੂਡਿਓਜ਼’ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਕ੍ਰਾਈਮ ਥ੍ਰਿਲਰ ਫਿਲਮ ਦਾ ਨਿਰਦੇਸ਼ਨ ਵੈਭਵ ਮਿਸ਼ਰਾ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਲਈ ਅੱਜਕੱਲ੍ਹ ਯੂ.ਐਸ.ਏ ਵਿਖੇ ਕਈ ਖਤਰਨਾਕ ਐਕਸ਼ਨ ਦ੍ਰਿਸ਼ਾਂ ਦਾ ਵੀ ਫ਼ਿਲਮਾਂਕਣ ਕੀਤਾ ਜਾ ਰਿਹਾ ਹੈ। ਹਿੰਦੀ, ਤਮਿਲ, ਤੇਲਗੂ ਅਤੇ ਕੰਨੜ੍ਹ ਫਿਲਮਾਂ ਵਿਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਸੋਨੂੰ ਸੂਦ ਵੱਲੋਂ ਉਕਤ ਫਿਲਮ ਦਾ ਨਿਰਮਾਣ ਆਪਣੇ ਘਰੇਲੂ ਬੈਨਰ ਅਧੀਨ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਪ੍ਰਭੂ ਦੇਵਾ, ਤਮੰਨਾ ਭਾਟੀਆਂ ਸਟਾਰਰ ‘ਤੂਤਕ ਤੂਤਕ ਤੂਤੀਆਂ’ ਵੀ ਨਿਰਮਿਤ ਕੀਤੀ ਜਾ ਚੁੱਕੀ ਹੈ, ਜਿਸ ਨੂੰ ਹਾਲਾਂਕਿ ਟਿਕਟ ਖਿੜ੍ਹਕੀ 'ਤੇ ਆਸ ਅਨੁਸਾਰ ਸਫ਼ਲਤਾ ਨਸੀਬ ਨਹੀਂ ਹੋਈ।

ਹਾਲ ਹੀ ਵਿਚ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੁਰਾਣੇ ਇਲਾਕਿਆਂ ਵਿਖੇ ਫਿਲਮਾਈ ਗਈ ਇਸ ਫਿਲਮ ਦਾ ਕੁਝ ਹਿੱਸਾ ਬੀਤੇ ਦਿਨ੍ਹੀਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਅਤੇ ਦੇਵ ਨਗਰੀ ਸ਼ਿਮਲਾ ਵਿਖੇ ਵੀ ਸ਼ੂਟ ਕੀਤਾ ਗਿਆ ਹੈ, ਜਿਸ ਦੌਰਾਨ ਉਥੇ ਵੀ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਪੂਰਾ ਕੀਤਾ ਗਿਆ।

ਫਿਲਮ ਦੀ ਸੁਮੱਚੀ ਦੇਖਰੇਖ ‘ਜੀ ਸਟੂਡਿਓਜ਼’ ਦੇ ਪ੍ਰਮੁੱਖ ਸ਼ਾਰਿਕ ਪਟੇਲ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਫਿਲਮ ਵਿਚ ਸੋਨੂੰ ਸੂਦ ਪਹਿਲੀ ਵਾਰ ਇਕ ਬਿਲਕੁਲ ਅਲਹਦਾ ਕਿਰਦਾਰ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਵੱਲੋਂ ਅਦਾ ਕੀਤੀ ਜਾ ਰਹੀ ਇਹ ਭੂਮਿਕਾ ਉਨਾਂ ਦੀਆਂ ਹੁਣ ਤੱਕ ਦੀਆਂ ਫਿਲਮਾਂ ਨਾਲੋਂ ਕਾਫ਼ੀ ਜੁਦਾ ਅਤੇ ਸਨਸਨੀਖੇਜ਼ ਹੈ, ਜਿਸ ਲਈ ਆਪਣੇ ਕਿਰਦਾਰ ਨੂੰ ਹਰ ਪੱਖੋਂ ਰਿਅਲਸਿਟਕ ਰੂਪ ਦੇਣ ਲਈ ਉਨਾਂ ਵੱਲੋਂ ਵੱਖਰਾ ਲੁੱਕ ਵੀ ਅਪਣਾਇਆ ਗਿਆ ਹੈ।

ਹਾਲੀਵੁੱਡ ਦੀਆਂ ਕਈ ਚਰਚਿਤ ਅਤੇ ਸਫ਼ਲ ਫਿਲਮਜ਼, ਵੈੱਬ-ਸੀਰੀਜ਼ ਦਾ ਹਿੱਸਾ ਰਹੇ ਵਿਦੇਸ਼ੀ ਐਕਟਰ ਨਿੱਕ ਮੈਰੂਨਸ ਵੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਉਕਤ ਯੂ.ਐਸ.ਏ ਮੁਕੰਮਲ ਹੋ ਰਹੇ ਸ਼ੂਟ ’ਚ ਵਿਸ਼ੇਸ਼ ਤੌਰ 'ਤੇ ਹਿੱਸਾ ਲੈ ਰਹੇ ਹਨ। ਉਨ੍ਹਾਂ ਇਸ ਫਿਲਮ ਨਾਲ ਜੁੜਨ ਦੇ ਆਪਣੇ ਸਬੱਬ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਬੇੇਹੱਦ ਸ਼ਾਨਦਾਰ ਅਨੁਭਵ ਹੈ, ਮੇਰੇ ਲਈ ਇਸ ਫਿਲਮ ਨਾਲ ਜੁੜਨਾ, ਕਿਉਂਕਿ ਪਹਿਲੀ ਵਾਰ ਕਿਸੇ ਹਿੰਦੀ ਅਤੇ ਬਹੁਤ ਹੀ ਉਮਦਾ ਤਕਨੀਕੀ ਰੂਪ ਅਧੀਨ ਬਣਾਈ ਜਾ ਰਹੀ ਫਿਲਮ ਬਾਲੀਵੁੱਡ ਫਿਲਮ ਦਾ ਹਿੱਸਾ ਬਣਨ ਦਾ ਅਵਸਰ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਗ੍ਰੇ-ਸ਼ੇਡ ਅਤੇ ਅਜਿਹਾ ਕਿਰਦਾਰ ਅਦਾ ਕਰ ਰਿਹਾ ਹੈ, ਜੋ ਫਿਲਮ ਦੀ ਕਹਾਣੀ ਨੂੰ ਅਹਿਮ ਮੋੜ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨਾਂ ਦੱਸਿਆ ਕਿ ਇਸ ਫਿਲਮ ਦੇ ਇੱਥੇ ਹੋ ਰਹੇ ਸ਼ੂਟ ਦੌਰਾਨ ਉਨਾਂ ਦੇ ਸੋਨੂੰ ਸੂਦ ਨਾਲ ਕਈ ਦ੍ਰਿਸ਼ ਫ਼ਿਲਮਾਏ ਜਾ ਰਹੇ ਹਨ, ਜਿੰਨ੍ਹਾਂ ਲਈ ਹਾਲੀਵੁੱਡ ਦੇ ਮੰਨੇ-ਪ੍ਰਮੰਨੇ ਸਟੰਟ ਕੋਰਿਓਗ੍ਰਾਫਰਜ਼ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ।

ABOUT THE AUTHOR

...view details