ਪੰਜਾਬ

punjab

ETV Bharat / entertainment

ਪੰਜਾਬੀ ਫ਼ਿਲਮ 'ਲੰਬੜਾਂ ਦਾ ਲਾਣਾ' ਦਾ ਪਹਿਲਾ ਗੀਤ ਇਸ ਦਿਨ ਹੋਵੇਗਾ ਰਿਲੀਜ਼, ਬੱਬਲ ਰਾਏ ਅਤੇ ਸਾਰਾ ਗੁਰਪਾਲ ਆਉਣਗੇ ਨਜ਼ਰ

Gallan Pyaar Diyaan: ਪੰਜਾਬੀ ਫਿਲਮ 'ਲੰਬੜਾਂ ਦਾ ਲਾਣਾ' ਦਾ ਪਹਿਲਾ ਗਾਣਾ 'ਗੱਲਾਂ ਪਿਆਰ ਦੀਆਂ' 9 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 26 ਜਨਵਰੀ ਨੂੰ ਰਿਲੀਜ਼ ਹੋ ਜਾਵੇਗੀ।

Gallan Pyaar Diyaan
Gallan Pyaar Diyaan

By ETV Bharat Entertainment Team

Published : Jan 7, 2024, 1:13 PM IST

ਫਰੀਦਕੋਟ: ਸਾਲ 2024 'ਚ ਪੰਜਾਬੀ ਸਿਨੇਮਾਂ ਦਿਲਚਸਪ ਅਤੇ ਅਲਹਦਾ ਕੰਟੈਂਟ 'ਤੇ ਆਧਾਰਿਤ ਫਿਲਮਾਂ ਸਾਹਮਣੇ ਲਿਆਉਣ ਜਾ ਰਿਹਾ ਹੈ। ਇਸ 'ਚ ਫਿਲਮ 'ਲੰਬੜਾਂ ਦਾ ਲਾਣਾ' ਵੀ ਸ਼ਾਮਲ ਹੈ। ਇਹ ਫਿਲਮ 26 ਜਨਵਰੀ ਨੂੰ ਰਿਲੀਜ਼ ਹੋ ਜਾਵੇਗੀ। ਹੁਣ ਇਸ ਫਿਲਮ ਦਾ ਪਹਿਲਾ ਗਾਣਾ 'ਗੱਲਾਂ ਪਿਆਰ ਦੀਆਂ' ਰਿਲੀਜ ਲਈ ਤਿਆਰ ਹੈ। ਇਸ ਗਾਣੇ ਨੂੰ 9 ਜਨਵਰੀ ਵਾਲੇ ਦਿਨ ਵੱਖ-ਵੱਖ ਪਲੇਟਫ਼ਾਰਮਾਂ 'ਤੇ ਰਿਲੀਜ਼ ਕੀਤਾ ਜਾਵੇਗਾ।

'ਫਾਇਰ ਮੋਨਿਕਾ ਮਲਟੀ-ਮੀਡੀਆ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਬੱਬਲ ਰਾਏ ਅਤੇ ਸਾਰਾ ਗੁਰਪਾਲ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਹਾਰਬੀ ਸੰਘਾ, ਸੰਜੀਵ ਅੱਤਰੀ, ਸੰਗੀਤਾ ਗੁਪਤਾ, ਰਣਦੀਪ ਭੰਗੂ ਅਤੇ ਗੁਰਿੰਦਰ ਮਕਨਾ ਆਦਿ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ। ਇਸ ਫ਼ਿਲਮ ਦਾ ਖਾਸ ਆਕਰਸ਼ਨ ਮਸ਼ਹੂਰ ਗਾਇਕ ਯਾਸਿਰ ਹੁਸੈਨ ਵੀ ਹੋਣਗੇ, ਜੋ ਇਸ ਫ਼ਿਲਮ ਦੁਆਰਾ ਬਤੌਰ ਅਦਾਕਾਰ ਆਪਣੀ ਸ਼ਾਨਦਾਰ ਪਾਰੀ ਦਾ ਆਗਾਜ ਕਰਨ ਜਾ ਰਹੇ ਹਨ।

ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਮੁਕੰਮਲ ਕੀਤੀ ਗਈ ਇਸ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਤਾਜ ਵੱਲੋ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ਰ ਕੇ.ਸੁਨੀਲ , ਡਾਇਲਾਗ ਲੇਖ਼ਕ ਟਾਟਾ ਬੈਨੀਪਾਲ, ਕਾਰਜਕਾਰੀ ਨਿਰਦੇਸ਼ਕ ਤਲਵਿੰਦਰ ਸੱਗੂ, ਕੁਲਜੀਤ ਪਦਮ ਅਤੇ ਆਰਟਵਰਕ ਕਰਤਾ ਦਾ ਵੀਕੈਂਡ ਸਟੂਡਿਓ ਹੈ। 'ਔਹਰੀ ਫਿਲਮ ਪ੍ਰੋਡੋਕਸ਼ਨ' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾਂ ਦੇ ਦਿਗਜ਼ ਅਦਾਕਾਰ ਰਤਨ ਸਿੰਘ ਔਲਖ ਵੀ ਕਾਫ਼ੀ ਪ੍ਰਭਾਵੀ ਕਿਰਦਾਰ ਅਦਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਇਸ ਅਰਥ-ਭਰਪੂਰ ਫ਼ਿਲਮ ਵਿੱਚ ਉਹ ਕਾਫ਼ੀ ਮਹੱਤਵਪੂਰਨ ਕਿਰਦਾਰ ਪਲੇ ਕਰ ਰਹੇ ਹਨ। ਇਸ ਕਿਰਦਾਰ ਨੂੰ ਨਿਭਾਉਣਾ ਉਨ੍ਹਾਂ ਲਈ ਬੇਹੱਦ ਚੁਣੋਤੀਪੂਰਨ ਰਿਹਾ ਹੈ, ਕਿਉਂਕਿ ਇਸ ਤਰਾਂ ਦਾ ਭਾਵਨਾਤਮਕ ਰੋਲ ਉਨਾਂ ਵੱਲੋ ਪਹਿਲਾ ਆਪਣੀ ਕਿਸੇ ਫ਼ਿਲਮ ਵਿੱਚ ਅਦਾ ਨਹੀ ਕੀਤਾ ਗਿਆ।

ਜੇਕਰ ਇਸ ਪਰਿਵਾਰਕ-ਡਰਾਮਾ ਫ਼ਿਲਮ ਦੇ ਰਿਲੀਜ਼ ਹੋ ਰਹੇ ਗਾਣੇ ਸਬੰਧੀ ਗੱਲ ਕੀਤੀ ਜਾਵੇ, ਤਾਂ ਪਿਆਰ-ਸਨੇਹ ਭਰੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਆਵਾਜ਼ ਯਾਸਿਰ ਹੁਸੈਨ ਵੱਲੋ ਦਿੱਤੀ ਗਈ ਹੈ, ਜਦਕਿ ਇਸ ਦੇ ਬੋਲ ਹੈਰੀ ਧਾਲੀਵਾਲ ਨੇ ਰਚੇ ਹਨ ਅਤੇ ਇਸ ਨੂੰ ਸੰਗੀਤਬਧ ਫਰੈਕੀ ਸਿੰਘ ਨੇ ਕੀਤਾ ਹੈ। ਇਸ ਗਾਣੇ ਦੇ ਫਿਲਮਾਂਕਣ ਨੂੰ ਵਧੀਆਂ ਬਣਾਉਣ 'ਚ ਕੋਰਿਓਗ੍ਰਾਫ਼ਰ ਪ੍ਰਿੰਸ ਪਟਿਆਲਾ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ABOUT THE AUTHOR

...view details