ਪੰਜਾਬ

punjab

ETV Bharat / entertainment

ਗਾਇਕ ਸੁਰਜੀਤ ਖਾਨ ਇਸ ਮਿਊਜ਼ਿਕਲ ਐਲਬਮ ਨਾਲ ਜਲਦ ਸੰਗੀਤ ਪ੍ਰੇਮੀਆਂ ਅਤੇ ਚਾਹੁਣ ਵਾਲਿਆਂ ਦੇ ਸਾਹਮਣੇ ਹੋਣਗੇ ਸਨਮੁੱਖ

Singer Surjit Khan: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਸੁਰਜੀਤ ਖਾਨ ਆਪਣਾ ਨਵਾਂ ਈ.ਪੀ ਲੈ ਕੇ ਸੰਗੀਤ ਪ੍ਰੇਮੀਆਂ ਅਤੇ ਚਾਹੁਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ।

Singer Surjit Khan
Singer Surjit Khan

By ETV Bharat Entertainment Team

Published : Nov 19, 2023, 12:41 PM IST

ਫਰੀਦਕੋਟ:ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਸੁਰਜੀਤ ਖਾਨ, ਜੋ ਆਪਣਾ ਨਵਾਂ ਈ.ਪੀ ਲੈ ਕੇ ਸੰਗੀਤ ਪ੍ਰੇਮੀਆਂ ਅਤੇ ਚਾਹੁਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ। 'ਹੈਡ ਲਾਈਨਰ ਰਿਕਾਰਡਜ਼' ਦੇ ਲੇਬਲ ਨਿਰਮਾਤਾ ਸੀਮਾ ਖਾਨ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਐਲਬਮ ਵਿਚਲੇ ਗੀਤਾਂ ਨੂੰ ਜੀ ਗੁਰੂ ਵੱਲੋ ਸੰਗੀਤਬਧ ਕੀਤਾ ਗਿਆ ਹੈ, ਜਦਕਿ ਇਨ੍ਹਾਂ ਦੇ ਬੋਲ ਕਿੰਗ ਗਰੇਵਾਲ ਦੁਆਰਾ ਰਚੇ ਗਏ ਹਨ। ਉਨ੍ਹਾਂ ਦੇ ਅਨੁਸਾਰ ਇਸ ਈ.ਪੀ ਵਿੱਚ ਵੱਖ-ਵੱਖ ਸੰਗ਼ੀਤਕ ਰੰਗਾ ਨਾਲ ਰੰਗੇ ਪੰਜ ਗੀਤ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਐਲਬਮ ਦੇ ਗੀਤਾਂ ਅਨੁਸਾਰ, ਪਹਿਲਾਂ ਗੀਤ 'ਅੜੇ ਹੋਏ ਹਾਂ', ਦੂਜਾ 'ਇੰਨਾ ਸੋਹਣਾ', ਤੀਜਾ 'ਲੇਖ ਜੋੜਦੇ', ਚੌਥਾ 'ਏਰੀਆ' ਅਤੇ ਪੰਜਵਾਂ 'ਅੱਖੀਆਂ ਹੋ ਜਾਣ ਚਾਰ' ਸ਼ਾਮਲ ਹਨ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਨਵੀਂ ਸੰਗ਼ੀਤਕ ਤਰੋਤਾਜ਼ਗੀ ਦਾ ਅਹਿਸਾਸ ਕਰਵਾਉਣਗੇ।

ਅਪਣੇ ਇਸ ਨਵੇਂ ਸੰਗੀਤਕ ਪ੍ਰੋਜੋਕਟ ਨੂੰ ਲੈ ਕੇ ਗਾਇਕ ਸੁਰਜੀਤ ਖਾਨ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਸੰਗੀਤ ਟਰੈਕ ਦੀ ਕਾਮਯਾਬੀ ਤੋਂ ਬਾਅਦ ਇਕੱਠੇ ਗੀਤਾਂ ਦਾ ਇਹ ਈ.ਪੀ ਸੰਗੀਤ ਪ੍ਰੇਮੀਆਂ ਅਤੇ ਮੇਰੇ ਚਾਹੁਣ ਵਾਲਿਆਂ ਲਈ ਇੱਕ ਵੱਖਰੇ ਤਰ੍ਹਾਂ ਦਾ ਸੰਗ਼ੀਤਕ ਅਹਿਸਾਸ ਹੋਵੇਗਾ। ਇਸ ਵਿੱਚ ਸਾਰੇ ਗੀਤ ਵੱਖ-ਵੱਖ ਵਰਗਾਂ ਦੀ ਪਸੰਦ ਅਨੁਸਾਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਐਲਬਮ ਦੇ ਗੀਤ ਅਤੇ ਸੰਗ਼ੀਤ ਦੀ ਤਰ੍ਹਾਂ ਇਸਦੇ ਮਿਊਜ਼ਿਕ ਵੀਡੀਓਜ਼ ਫਿਲਮਾਂਕਣ ਪੱਖਾ 'ਤੇ ਵੀ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ। ਇਸਦੇ ਪਹਿਲੇ ਰਿਲੀਜ਼ ਹੋਣ ਜਾ ਰਹੇ ਟਾਈਟਲ ਗੀਤ 'ਅੜੇ ਹੋਏ ਹਾਂ' ਨੂੰ ਬੇਹੱਦ ਪ੍ਰਭਾਵੀ ਅਤੇ ਮਨਮੋਹਕ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਹੈ। ਗਾਇਕ ਸੁਰਜੀਤ ਖਾਨ ਦੀ ਦਮਦਾਰ ਆਵਾਜ ਉਨ੍ਹਾਂ ਦੇ ਹਰ ਗੀਤ ਨੂੰ ਸੁਪਰਹਿੱਟ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਉਨ੍ਹਾਂ ਦੇ ਗੀਤਾਂ 'ਚ ਵੱਡੇ ਵੱਡੇ ਵੈਲੀ, ਪੰਜਾਬੀ, ਕਚਹਿਰੀ, ਦਿਲ ਦੀ ਕਿਤਾਬ, ਜੁੱਤੀ, ਟੋਪ ਤੇ ਸ਼ਿਕਾਰੀ, ਜੱਟਾਂ ਦੇ ਪੁੱਤ, ਤੇਰੇ ਵਾਂਗੂ ਨੱਚਣਾ, ਪਿਆਰ-ਪਿਆਰ, ਸੁਰਮਾ, ਟਰੱਕ ਯੂਨੀਅਨ, ਹੁਸਨ, ਸੁਰਖੀਆਂ, ਟਰੱਕਾਂ ਵਾਲੇ, ਚੁੱਕਣੇ ਨੂੰ ਤਿਆਰ, ਜੈਕਾਰਾ, ਤੂੰ ਨੱਚੀ, ਹੌਸਲੇ ਬੁਲੰਦ, ਸਜ਼ਾ ਆਦਿ ਸ਼ਾਮਲ ਹਨ। ਗਾਇਕ ਅਨੁਸਾਰ, ਉਨ੍ਹਾਂ ਦੇ ਇਸ ਈ.ਪੀ ਨਾਲ ਸੰਬੰਧਤ ਪਹਿਲੇ ਗੀਤ ਨੂੰ ਬਹੁਤ ਹੀ ਵੱਡੇ ਪੱਧਰ ਤੇ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਪਲੇਟਫ਼ਾਰਮਾਂ 'ਤੇ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਭਰਪੂਰ ਹੁੰਗਾਰਾ ਮਿਲਣ ਦੀਆਂ ਉਮੀਦਾਂ ਉਨ੍ਹਾਂ ਦੀ ਸਾਰੀ ਟੀਮ ਨੂੰ ਹਨ।

ABOUT THE AUTHOR

...view details