ਪੰਜਾਬ

punjab

ETV Bharat / entertainment

ਸ਼ਹਿਨਾਜ਼ ਗਿੱਲ ਦੀ ਸੁਰੀਲੀ ਆਵਾਜ਼ ਤੁਹਾਨੂੰ ਲੈ ਜਾਵੇਗੀ ਤਾਰੋਂ ਕੇ ਸ਼ਹਿਰ ਮੇ ਦੇਖੋ ਵੀਡੀਓ

ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੰਗੀਤਕ ਟ੍ਰੀਟ ਨਾਲ ਹੈਰਾਨ ਕਰ ਦਿੱਤਾ। ਅਦਾਕਾਰਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਨੇਹਾ ਕੱਕੜ ਅਤੇ ਜੁਬਿਨ ਨੌਟਿਆਲ ਦਾ ਗੀਤ ਤਾਰੋਂ ਕੇ ਸ਼ਹਿਰ ਗਾਉਂਦੀ ਦਿਖਾਈ ਦੇ ਰਹੀ ਹੈ।

Shehnaaz Gill
Shehnaaz Gill will take you to Taaron Ke Shehar

By

Published : Aug 27, 2022, 4:59 PM IST

ਹੈਦਰਾਬਾਦ (ਤੇਲੰਗਾਨਾ) : ​​ਗਾਇਕਾ-ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਤਾਰੋ ਕੇ ਸ਼ਹਿਰ ਦੀ ਖੁਸ਼ਨੁਮਾ ਪੇਸ਼ਕਾਰੀ ਨੂੰ ਪੇਸ਼ ਕੀਤਾ ਹੈ। ਸ਼ਨੀਵਾਰ ਨੂੰ ਸ਼ਹਿਨਾਜ਼ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪਾਈ ਹੈ ਜਿਸ 'ਚ ਉਹ ਜੁਬਿਨ ਨੌਟਿਆਲ ਅਤੇ ਨੇਹਾ ਕੱਕੜ ਦਾ ਗੀਤ ਗਾ ਰਹੀ ਹੈ

ਇਸ ਵੀਡੀਓ ਵਿਚ ਸ਼ਹਿਨਾਜ਼ ਤਾਰੋ ਕੇ ਸ਼ਹਿਰ ਗੀਤ ਗਾ ਰਹੀ ਹੈ। ਜਿਸ ਵਿੱਚ ਦਰਦ ਅਤੇ ਵਿਛੋੜੇ ਦੇ ਬਾਅਦ ਇੱਕ ਤੀਬਰ ਪ੍ਰੇਮ ਕਹਾਣੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਟੀ-ਸੀਰੀਜ਼ ਵੱਲੋ 2020 ਵਿੱਚ ਰਿਲੀਜ਼ ਕੀਤੇ ਗਏ ਗੀਤ ਵਿੱਚ ਨੇਹਾ ਕੱਕੜ ਅਤੇ ਸੰਨੀ ਕੌਸ਼ਲ ਸਨ। ਤਾਰੋਂ ਕੇ ਸ਼ਹਿਰ ਗਾਇਕ ਗੀਤਕਾਰ ਜਾਨੀ ਵੱਲੋ ਲਿਖਿਆ ਗਿਆ ਹੈ।

ਸ਼ਹਿਨਾਜ ਗਿੱਲ ਦੇ ਵੀਡੀਓ ਪਾਉਣ ਤੋਂ ਬਾਅਦ ਹੀ ਪ੍ਰਸ਼ੰਸਕਾਂ ਨੇ ਉਸ ਦੇ ਇੰਸਟਾਗ੍ਰਾਮ ਨੂੰ ਕਮੈਟ ਸੈਕਸ਼ਨ ਨਾਲ ਭਰ ਦਿੱਤਾ। ਇੱਕ ਪ੍ਰਸ਼ੰਸਕ ਨੇ ਕਿਹਾ, "ਤੁਹਾਡੀ ਆਵਾਜ਼ ਹਮੇਸ਼ਾ ਮੇਰੇ ਦਿਲ ਨੂੰ ਛੂਹਦੀ ਹੈ," ਜਦੋਂ ਕਿ ਦੂਜੇ ਨੇ ਕਿਹਾ, "ਇੰਨੀ ਸੁਹਾਵਣੀ ਆਵਾਜ਼ ।" ਪ੍ਰਸ਼ੰਸਕਾਂ ਨੇ ਗਾਣੇ ਵਿੱਚ ਦਰਦ ਅਤੇ ਵਿਛੋੜੇ ਨੂੰ ਸ਼ਹਿਨਾਜ਼ ਦੇ ਸਿਧਾਰਥ ਸ਼ੁਕਲਾ ਨਾਲ ਅਸਲ ਜ਼ਿੰਦਗੀ ਦੇ ਰੋਮਾਂਸ ਨਾਲ ਵੀ ਜੋੜਿਆ।

ਇਸ ਦੌਰਾਨ, ਸ਼ਹਿਨਾਜ਼ ਸਲਮਾਨ ਖਾਨ ਸਟਾਰਰ ਫਿਲਮ ਕਭੀ ਈਦ ਕਭੀ ਦੀਵਾਲੀ ਨਾਲ ਆਪਣੇ ਬਾਲੀਵੁੱਡ ਡੈਬਿਊ ਲਈ ਤਿਆਰ ਹੈ। ਬਿੱਗ ਬੌਸ 13 ਸਟਾਰ ਨੇ ਹਾਲ ਹੀ ਵਿੱਚ ਉਸ ਨੂੰ ਫਿਲਮ ਤੋਂ ਬਾਹਰ ਕੀਤੇ ਜਾਣ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਸ਼ਹਿਨਾਜ਼ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਭੀ ਈਦ ਕਭੀ ਦੀਵਾਲੀ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਫਿਲਮ ਵਿੱਚ ਉਹ ਰਾਘਵ ਜੁਆਲ ਨਾਲ ਹੈ। ਸ਼ਹਿਨਾਜ਼ ਹਾਲ ਹੀ ਵਿੱਚ ਰਾਘਵ ਨਾਲ ਆਪਣੇ ਕਥਿਤ ਰੋਮਾਂਸ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲਾਂਕਿ ਅਦਾਕਾਰ ਨੇ ਦੁਬਾਰਾ ਪਿਆਰ 'ਚ ਪੈਣ ਤੋ ਇਨਕਾਰ ਕੀਤਾ ਹੈ।

ਸ਼ਹਿਨਾਜ਼ ਨੇ ਬਿੱਗ ਬੌਸ 13 ਵਿੱਚ ਆਪਣੇ ਕਾਰਜਕਾਲ ਨਾਲ ਦੇਸ਼ ਵਿਆਪੀ ਪ੍ਰਸਿੱਧੀ ਪ੍ਰਾਪਤ ਕੀਤੀ। ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ, ਉਸਨੇ ਕਈ ਸੰਗੀਤ ਵੀਡੀਓਜ਼ ਵਿੱਚ ਅਭਿਨੈ ਕੀਤਾ। ਉਹ ਆਖਰੀ ਵਾਰ ਦਿਲਜੀਤ ਦੋਸਾਂਝ ਦੀ ਹੋਂਸਲਾ ਰੱਖ ਵਿੱਚ ਨਜ਼ਰ ਆਈ ਸੀ। ਅਦਾਕਾਰਾ ਇੱਕ ਸ਼ੌਕੀਨ ਸੋਸ਼ਲ ਮੀਡੀਆ ਉਪਭੋਗਤਾ ਹੈ ਅਤੇ ਉਸਦੇ ਨਾਮ ਨਾਲ ਇੱਕ ਯੂਟਿਊਬ ਚੈਨਲ ਹੈ।

ਇਹ ਵੀ ਪੜ੍ਹੋ:-ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਨੇ ਛਈਆਂ ਛਈਆਂ ਤੇ ਕੀਤਾ ਡਾਂਸ ਫੈਨਜ਼ ਹੋਏ ਹੈਰਾਨ

ABOUT THE AUTHOR

...view details