ਪੰਜਾਬ

punjab

ETV Bharat / entertainment

Rana Ranbir Praised Navdeep Singh: ਰਾਣਾ ਰਣਬੀਰ ਨੇ ਕੀਤੀ 'ਮਨਸੂਬਾ' ਦੇ ਲੀਡ ਐਕਟਰ ਨਵਦੀਪ ਸਿੰਘ ਦੀ ਰੱਜ ਕੇ ਤਾਰੀਫ਼

Rana Ranbir Upcoming Film: ਰਾਣਾ ਰਣਬੀਰ ਨੇ ਹਾਲ ਹੀ ਵਿੱਚ ਮਨਸੂਬਾ ਦੇ ਲੀਡ ਅਦਾਕਾਰ ਨਵਦੀਪ ਸਿੰਘ ਦੀ ਰੱਜ ਕੇ ਤਾਰੀਫ਼ ਕੀਤੀ ਹੈ ਅਤੇ ਉਹਨਾਂ ਬਾਰੇ ਕਾਫੀ ਦਿਲਚਸਪ ਗੱਲ਼ਾਂ ਸਾਂਝੀਆਂ ਕੀਤੀਆਂ ਹਨ।

Rana Ranbir Praised Navdeep Singh
Rana Ranbir Praised Navdeep Singh

By ETV Bharat Entertainment Team

Published : Nov 29, 2023, 12:31 PM IST

Updated : Nov 29, 2023, 1:57 PM IST

ਚੰਡੀਗੜ੍ਹ:ਪਾਲੀਵੁੱਡ ਅਦਾਕਾਰ ਰਾਣਾ ਰਣਬੀਰ ਇਸ ਸਮੇਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਮਨਸੂਬਾ' ਨੂੰ ਲੈ ਕੇ ਚਰਚਾ ਵਿੱਚ ਹਨ, ਇਸ ਫਿਲਮ ਵਿੱਚ ਲੀਡ ਕਿਰਦਾਰ ਨਵਦੀਪ ਸਿੰਘ ਨਿਭਾ ਰਹੇ ਹਨ, ਜੋ ਇਸ ਤੋਂ ਪਹਿਲਾਂ ਗੁਰਨਾਮ ਭੁੱਲਰ ਅਤੇ ਤਾਨੀਆ ਸਟਾਰਰ 'ਲੇਖ' ਅਤੇ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ 'ਸ਼ੇਰ ਬੱਗਾ' ਵਿੱਚ ਸਹਾਇਕ ਕਿਰਦਾਰ ਵਜੋਂ ਨਜ਼ਰ ਆ ਚੁੱਕੇ ਹਨ।

ਹੁਣ ਇਸ ਬਿਹਤਰੀਨ ਅਦਾਕਾਰ ਬਾਰੇ ਫਿਲਮ 'ਮਨਸੂਬਾ' ਦੇ ਨਿਰਦੇਸ਼ਕ ਅਤੇ ਲੇਖਕ ਰਾਣਾ ਰਣਬੀਰ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਉਤੇ ਅਦਾਕਾਰ ਨਵਦੀਪ ਸਿੰਘ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਉਸ ਬਾਰੇ ਕਾਫੀ ਕੁੱਝ ਲਿਖਿਆ ਹੈ।

'ਪੋਸਤੀ' ਅਦਾਕਾਰ ਨੇ ਲਿਖਿਆ ਹੈ, 'ਐਕਟਰ ਤਾਂ ਉਹ ਬਹੁਤ ਦੇਰ ਦਾ ਹੈ ਪਰ ਹੁਣ ਫਿਲਮੀ ਹੀਰੋ ਬਣ ਗਿਆ ਹੈ। 8 ਸਾਲ ਦੀ ਉਡੀਕ ਨੇ ਨਵਦੀਪ ਦੇ ਮਨਸੂਬੇ ਨੂੰ ਮਨਸੂਬਾ ਦਿੱਤੀ। ਨਵਦੀਪ ਸਿੰਘ ਬਹੁਤ ਸ਼ਾਨਦਾਰ ਐਕਟਰ ਹੈ। ਬਾਕਾਇਦਾ ਸਿੱਖਿਆ ਹੈ। ਉਸਨੇ ਵੀਰ ਜਗਦੀਪ ਸਿੱਧੂ ਦੀਆਂ 'ਲੇਖ' ਅਤੇ 'ਸ਼ੇਰ ਬੱਗਾ' ਫਿਲਮਾਂ 'ਚ ਸਹਾਇਕ ਐਕਟਰ ਵਜੋਂ ਕੰਮ ਕੀਤਾ।'

ਅਦਾਕਾਰ ਰਾਣਾ ਰਣਬੀਰ ਨੇ ਅੱਗੇ ਲਿਖਿਆ, 'ਹੁਣ ਉਹ ਸਾਡੀ ਮਨਸੂਬਾ 'ਚ ਬਤੌਰ ਹੀਰੋ ਹਾਜ਼ਿਰ ਹੋ ਰਿਹਾ ਹੈ। ਮਨਸੂਬਾ ਵਿੱਚ ਉਸਨੇ ਜੋ ਕਿਰਦਾਰ ਨਿਭਾਇਆ ਹੈ, ਉਸ ਕਿਰਦਾਰ ਦੇ ਕਈ ਰੰਗ ਨੇ। ਉਹ ਹਰ ਰੰਗ 'ਚ ਪੂਰਾ ਨਿੱਖਰ ਕੇ ਨਿਕਲਿਆ। ਦਰਸ਼ਕਾਂ ਨੂੰ ਸਬੂਤ 5 ਜਨਵਰੀ 2024 ਨੂੰ ਮਨਸੂਬਾ ਦੇਖ ਕੇ ਮਿਲ ਜਾਵੇਗਾ।'

ਅਦਾਕਾਰ ਨੇ ਅੱਗੇ ਲਿਖਿਆ, 'ਝਲਕ ਟ੍ਰੇਲਰ ਵਿੱਚ ਵੇਖ ਹੀ ਲਈ ਹੋਵੇਗੀ। ਉਹ ਜਿੰਨਾ ਵੱਡਾ ਐਕਟਰ ਹੈ ਓਨਾ ਹੀ ਵੱਡਾ ਸਟਾਰ ਬਣੇਗਾ। ਅੱਜ ਉਸਨੂੰ ਫਾਲੋ ਕਰਨ ਵਾਲੇ ਅਤੇ ਜਾਨਣ ਵਾਲੇ ਘੱਟ ਨੇ ਪਰ ਆਉਣ ਵਾਲੇ ਦਿਨਾਂ 'ਚ ਡਾਂਗੋ ਵਾਲੇ ਨਵਦੀਪ ਸਿੰਘ ਨੂੰ ਹਰ ਪੰਜਾਬੀ ਪਹਿਚਾਣਦਾ ਹੋਵੇਗਾ। ਇਹ ਮੇਰਾ ਯਕੀਨ ਹੈ। ਤੁਸੀਂ ਸਾਥ ਦੇਣਾ ਜੀ। ਲਵ ਯੂ ਨਵਦੀਪ।'

ਉਲੇਖਯੋਗ ਹੈ ਕਿ ਮਨਸੂਬਾ ਪਹਿਲਾਂ 8 ਦਸੰਬਰ 2023 ਨੂੰ ਰਿਲੀਜ਼ ਹੋਣੀ ਸੀ, ਪਰ ਕੁੱਝ ਤਕਨੀਕੀ ਕਾਰਨਾਂ ਕਰਕੇ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਅੱਗੇ ਕਰ ਦਿੱਤੀ। ਹੁਣ ਮਨਸੂਬਾ 5 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਮਨਸੂਬਾ ਵਿੱਚ ਰਾਣਾ ਰਣਬੀਰ ਅਤੇ ਨਵਦੀਪ ਸਿੰਘ ਤੋਂ ਇਲਾਵਾ ਸਰਦਾਰ ਸੋਹੀ, ਮਲਕੀਤ ਰੌਣੀ, ਮਨਜੋਤ ਢਿੱਲੋਂ, ਰਾਜਬੀਰ ਬੋਪਾਰਾਏ ਵਰਗੇ ਕਲਾਕਾਰ ਸ਼ਾਮਿਲ ਹਨ।

Last Updated : Nov 29, 2023, 1:57 PM IST

ABOUT THE AUTHOR

...view details