ਮੁੰਬਈ (ਬਿਊਰੋ):'ਆਪ' ਰਾਜ ਸਭਾ ਸਾਂਸਦ ਰਾਘਵ ਚੱਢਾ ਨਾਲ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੇ ਵਿਆਹ ਦੀਆਂ ਖਬਰਾਂ ਵਿਚਾਲੇ ਦੋਵੇਂ IPL ਮੈਚ ਦਾ ਆਨੰਦ ਲੈਂਦੇ ਨਜ਼ਰ ਆਏ। ਮੈਚ ਦੌਰਾਨ ਦੋਵਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੁੱਗਣੀ ਹੋ ਗਈ। ਸਟੇਡੀਅਮ 'ਚ ਪ੍ਰਸ਼ੰਸਕਾਂ ਦਾ ਧਿਆਨ ਕ੍ਰਿਕਟ ਤੋਂ ਜ਼ਿਆਦਾ ਇਨ੍ਹਾਂ ਦੋਨਾਂ ਹਸਤੀਆਂ 'ਤੇ ਸੀ। ਮੈਚ ਦੌਰਾਨ ਪ੍ਰਸ਼ੰਸਕ ਵਾਰ-ਵਾਰ 'ਪਰਿਣੀਤੀ ਭਾਬੀ...ਪਰਿਣੀਤੀ ਭਾਬੀ...' ਦੇ ਨਾਅਰੇ ਲਗਾ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਸੈਲੇਬਸ 13 ਮਈ ਨੂੰ ਮੰਗਣੀ ਕਰ ਲੈਣਗੇ। ਇਸ ਦੌਰਾਨ ਦੋਵਾਂ ਨੂੰ ਸਟੇਡੀਅਮ ਵਿੱਚ ਇਕੱਠੇ ਦੇਖਿਆ ਗਿਆ।
ਮੈਚ ਦੌਰਾਨ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਪੋਜ਼ ਦਿੰਦੇ ਹੋਏ ਫੋਟੋਸ਼ੂਟ ਵੀ ਕਰਵਾਇਆ। ਦੋਵੇਂ ਬਲੈਕ ਡਰੈੱਸ 'ਚ ਨਜ਼ਰ ਆਏ। ਜਦੋਂ ਕਿ ਪਰਿਣੀਤੀ ਕਾਲੇ ਰੰਗ ਦੇ ਗਾਊਨ ਵਿੱਚ ਡੀਪ ਗਲੇ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ 'ਆਪ' ਨੇਤਾ ਰਾਧਵ ਚੱਢਾ ਵੀ ਕਾਲੀ ਕਮੀਜ਼ ਪਾਈ ਨਜ਼ਰ ਆ ਰਹੇ ਸਨ। ਮੈਚ ਦੌਰਾਨ ਦੋਵਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਨਜ਼ਰ ਆ ਰਹੀ ਸੀ। ਆਈਪੀਐੱਲ ਦੇ ਦੌਰਾਨ ਇਹ ਦੋਵੇਂ ਵੀਵੀਆਈਪੀ ਸਟੈਂਡ ਤੋਂ 'ਪਰਿਣੀਤੀ ਭਾਬੀ...' ਵਾਲੀ ਭੀੜ ਵੱਲ ਹੱਥ ਹਿਲਾ ਕੇ ਉਹਨਾਂ ਦਾ ਸਵਾਗਤ ਕਰ ਰਹੇ ਸਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਲਗਾਤਾਰ ਦੋਵਾਂ ਨੂੰ ਇਕੱਠੇ ਦੇਖ ਕੇ ਲਾਈਕ ਕਮੈਂਟ ਕਰ ਰਹੇ ਹਨ।
'ਇਕ ਯੂਜ਼ਰ ਨੇ ਰਾਜਨੀਤੀ ਤੋਂ ਪਰਿਣੀਤੀ ਤੱਕ ਦਾ ਸਫ਼ਰ ਲਿਖਿਆ।' ਇੱਕ ਯੂਜ਼ਰ ਨੇ ਟਿੱਪਣੀ ਕੀਤੀ 'ਕੇਜਰੀਵਾਲ ਦੀ ਤਬਦੀਲੀ। ਪੰਜਾਬ ਵਿੱਚ ਜਿੰਨੇ ਵੀ ਐਮਪੀ, ਐਮਐਲਏ ਅਤੇ ਐਮਐਲਸੀ ਹਨ। ਸਰਕਾਰ ਬਣਨ ਤੋਂ ਬਾਅਦ ਹਰ ਕੋਈ ਵਿਆਹ ਕਰਵਾ ਰਿਹਾ ਹੈ।'