ਚੰਡੀਗੜ੍ਹ: 'ਵੇ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ ਮੁੰਡਿਆ'...ਇਹ ਬੋਲ ਫਿਲਮ ਲੌਂਗ ਲਾਚੀ 2 ਦੇ ਨਵੇਂ ਰਿਲੀਜ਼ ਹੋਏ ਟਾਈਟਲ ਗੀਤ ਦੇ ਹਨ, ਹਾਲ ਵਿੱਚ ਰਿਲੀਜ਼ ਹੋਏ ਗੀਤ ਨੂੰ ਲੱਖਾਂ ਵਿਊਜ਼ ਆ ਚੁੱਕੇ ਹਨ। ਗੀਤ ਵਿੱਚ ਕਈ ਦੇ ਰੰਗ ਵੇਖਣ ਨੂੰ ਮਿਲਣ ਗੇ। ਐਮੀ ਵਿਰਕ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ਲੌਂਗ ਲਾਚੀ 2 ਦਾ ਟ੍ਰਲੇਰ ਪਹਿਲਾਂ ਹੀ ਰਿਲੀਜ਼ ਹੋ ਗਿਆ ਹੈ। ਫਿਲਮ 19 ਅਗਸਤ 2022 ਨੂੰ ਰਿਲੀਜ਼ ਹੋ ਰਹੀ ਹੈ।
ਧਿਆਨਯੋਗ ਹੈ ਕਿ ਪੰਜਾਬੀ ਫ਼ਿਲਮਾਂ ਦਿਨੋਂ ਦਿਨ ਪੂਰੀ ਦੁਨੀਆਂ ਵਿੱਚ ਨਾਂ ਕਮਾ ਰਹੀਆਂ ਹਨ। ਇਸ ਦੇ ਚੱਲਦਿਆਂ ਕਈ ਪੰਜਾਬੀ ਕਲਾਕਾਰ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਐਲਾਨ ਪਹਿਲਾ ਹੀ ਕਰ ਰਹੇ ਹਨ। ਇਸ ਦੇ ਨਾਲ ਹੀ ਸਾਲ 2018 ਵਿੱਚ ਆਈ ਫ਼ਿਲਮ ਲੌਂਗ ਲਾਚੀ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ ਤੇ ਲੋਕਾਂ ਵੱਲੋਂ ਵੀ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੁਣ ਲੌਂਗ ਲਾਚੀ 2 ਆ ਰਹੀ ਹੈ।