ਹੈਦਰਾਬਾਦ: ਪਰਿਣੀਤੀ ਚੋਪੜਾ ਇਸ ਵਾਰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਪਰਿਣੀਤੀ ਦੇ ਜਨਮਦਿਨ 'ਤੇ ਪ੍ਰਿਅੰਕਾ ਚੋਪੜਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਉਨ੍ਹਾਂ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਕੈਪਸ਼ਨ 'ਚ ਲਿਖਿਆ," ਹੈਪੀ ਬਰਥਡੇ ਤਿਸ਼ਾ, ਆਈ ਹੋਪ ਕਿ ਤੁਸੀਂ ਅੱਜ ਅਤੇ ਹਮੇਸ਼ਾਂ ਖੁਸ਼ ਰਹੋ।" ਦੂਜੇ ਪਾਸੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਪਰਿਣੀਤੀ ਚੋਪੜਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈਆ ਦਿੱਤੀਆਂ ਹਨ।
HBD Parineeti Chopra: ਅੱਜ ਹੈ ਪਰਿਣੀਤੀ ਚੋਪੜਾ ਦਾ ਜਨਮਦਿਨ, ਕੁਝ ਇਸ ਅਦਾਜ਼ 'ਚ ਪ੍ਰਿਅੰਕਾ ਚੋਪੜਾ ਨੇ ਦਿੱਤੀ ਜਨਮਦਿਨ ਦੀ ਵਧਾਈ - ਫਿਲਮ ਐਨੀਮਲ
HBD Parineeti Chopra: ਹਾਲ ਹੀ ਵਿੱਚ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਪਰਿਣੀਤੀ ਚੋਪੜਾ ਦਾ ਅੱਜ ਜਨਮਦਿਨ ਹੈ। ਪਰਿਣੀਤੀ ਚੋਪੜਾ ਦੇ ਜਨਮਦਿਨ 'ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਚੋਪੜਾ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
Published : Oct 22, 2023, 12:08 PM IST
ਪਰਿਣੀਤੀ ਚੋਪੜਾ ਨੇ ਦੱਸੀ ਆਪਣੀ ਇੱਛਾ: ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਜਦੋ ਪਰਿਣੀਤੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਬੱਚੇ ਪਸੰਦ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਹਾਂ, ਉਨ੍ਹਾਂ ਨੂੰ ਬੱਚੇ ਬਹੁਤ ਪਸੰਦ ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਚਾਹੀਦੇ ਹਨ। ਜਿਸ ਕਰਕੇ ਉਹ ਬੱਚਿਆਂ ਨੂੰ ਗੋਦ ਲੈਣ ਬਾਰੇ ਸੋਚ ਰਹੀ ਹੈ।" ਪਰਿਣੀਤੀ ਦੇ ਇਸ ਜਵਾਬ ਨੂੰ ਉਨ੍ਹਾਂ ਦੀ ਜਨਮਦਿਨ ਵਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਹਾਲ ਹੀ ਵਿੱਚ ਪਰਿਣੀਤੀ ਨੇ ਆਪ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਵਾਇਆ ਹੈ। ਦੋਨੋ ਹੀ ਕਾਫ਼ੀ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਪਰਿਣੀਤੀ ਅਤੇ ਰਾਘਵ ਦੇ ਵਿਆਹ 'ਚ ਕਈ ਦਿਨਾਂ ਤੱਕ ਸੋਸ਼ਲ ਮੀਡੀਆ ਸਨਸਨੀ ਬਣੀ ਰਹੀ। ਹਾਲਾਂਕਿ ਇਸ ਵਿਆਹ 'ਚ ਪ੍ਰਿਅੰਕਾ ਚੋਪੜਾ ਕਿਸੇ ਕਾਰਨ ਸ਼ਾਮਲ ਨਹੀਂ ਹੋ ਪਾਈ ਸੀ।
ਪਰਿਣੀਤੀ ਚੋਪੜਾ ਦਾ ਵਰਕ ਫਰੰਟ: ਵਰਕ ਫਰੰਟ ਦੀ ਗੱਲ ਕਰੀਏ, ਤਾਂ ਪਰਿਣੀਤੀ ਚੋਪੜਾ ਦੀ ਪਿਛਲੀ ਫਿਲਮ 'ਮਿਸ਼ਨ ਰਾਣੀਗੰਜ' ਸੀ, ਜਿਸ 'ਚ ਉਹ ਅਕਸ਼ੈ ਕੁਮਾਰ ਨਾਲ ਸੀ। ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਐਨੀਮਲ' ਹੈ। ਇਸ 'ਚ ਉਹ ਰਣਵੀਰ ਕਪੂਰ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ। ਇਸ ਫਿਲਮ 'ਚ ਰਣਵੀਰ ਕਪੂਰ ਅਤੇ ਪਰਿਣੀਤੀ ਚੋਪੜਾ ਤੋਂ ਇਲਾਵਾ ਰਸ਼ਮੀਕਾ ਮੰਡਾਨਾ, ਤ੍ਰਿਪਤੀ ਡਿਮਰੀ, ਅਨਿਲ ਕਪੂਰ, ਬੌਬੀ ਦਿਓਲ ਵਰਗੇ ਸਿਤਾਰੇ ਵੀ ਹਨ।